SGPC ਦੀ ਚੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਬਿਕਰਮ ਮਜੀਠੀਆ ਬਾਰੇ ਕਹੀਆਂ ਇਹ ਗੱਲਾਂ (ਵੀਡੀਓ)
Sunday, Nov 13, 2022 - 04:58 AM (IST)
ਜਲੰਧਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਾਰਨ ਮਗਰੋਂ ਬੀਬੀ ਜਗੀਰ ਕੌਰ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਐੱਸ. ਜੀ.ਪੀ. ਸੀ. ਚੋਣਾਂ ਨੂੰ ਲੈ ਕੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਜੋ ਗੱਲ ਮੈਂ ਕੀਤੀ ਸੀ, ਉਸ ਨੂੰ ਲੋਕਾਂ ’ਚ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਇਕ ਚਿੰਤਾ ਨੂੰ ਲੈ ਕੇ ਹਮੇਸ਼ਾ ਬਾਦਲ ਸਾਹਿਬ ਨਾਲ ਗੱਲਾਂ ਕਰਦੀ ਰਹੀ ਹਾਂ ਕਿ ਆਪਣੀ ਲੋਕਾਂ ’ਚ ਚੰਗੀ ਇਮੇਜ ਨਹੀਂ ਹੈ, ਜਦੋਂ ਅਸੀਂ ਸਟੇਜਾਂ ’ਤੇ ਜਾਂਦੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਿਆਂ ਝਕ ਜਾਂਦੇ ਹਾਂ।
ਇਹ ਵੀ ਪੜ੍ਹੋ : SGPC ਦੀ ਚੋਣ ਲੜਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕੀਤਾ ਖ਼ੁਲਾਸਾ, ਕਹੀਆਂ ਇਹ ਗੱਲਾਂ (ਵੀਡੀਓ)
ਬਿਕਰਮ ਸਿੰਘ ਮਜੀਠੀਆ ਬਾਰੇ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਮਜੀਠੀਆ ਨਹੀਂ ਚਾਹੁੰਦਾ ਕਿ ਮਾਝੇ ਵਿੱਚ ਕੋਈ ਹੋਰ ਵੜੇ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕਹਿਣ ਤੋਂ ਬਿਨਾਂ ਕੋਈ ਪੱਤਾ ਨਹੀਂ ਹਿਲਣਾ ਚਾਹੀਦਾ। ਕੋਈ ਥਾਣੇਦਾਰ, ਕੋਈ ਐੱਸਐੱਸਪੀ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲੱਗਣਾ ਚਾਹੀਦਾ। ਮਜੀਠੀਆ ਦੀ ਇਹ ਸੋਚ ਸੀ ਕਿ ਜੇਕਰ ਮੈਂ ਕਿਤੇ ਐੱਮ.ਪੀ. ਲੱਗ ਗਈ ਅਤੇ ਮਾਝੇ 'ਚ ਆ ਗਈ ਤਾਂ ਮੈਂ ਉਨ੍ਹਾਂ ਦੇ ਕੰਮ 'ਚ ਦਖਲਅੰਦਾਜ਼ੀ ਕਰਾਂਗੀ। ਦੇਖੋ ਵੀਡੀਓ-
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।