ਕਾਂਗਰਸ ਤੇ ‘ਆਪ’ ਦੋਵੇਂ ਝੂਠੀਆਂ ਪਾਰਟੀਆਂ ਸੂਬੇ ਦੇ ਵਿਕਾਸ ਲਈ ਬੇਤਜ਼ਰਬੇਕਾਰ: ਬੀਬੀ ਜਗੀਰ ਕੌਰ

Monday, Feb 14, 2022 - 06:43 PM (IST)

ਕਾਂਗਰਸ ਤੇ ‘ਆਪ’ ਦੋਵੇਂ ਝੂਠੀਆਂ ਪਾਰਟੀਆਂ ਸੂਬੇ ਦੇ ਵਿਕਾਸ ਲਈ ਬੇਤਜ਼ਰਬੇਕਾਰ: ਬੀਬੀ ਜਗੀਰ ਕੌਰ

ਬਲਾਚੌਰ (ਕਟਾਰੀਆ)- ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਹੱਕ ’ਚ ਅਸ਼ੋਕ ਨਾਨੋਵਾਲ ਵੱਲੋਂ ਕਸਬਾ ਪੋਜੇਵਾਲ ਸਰਾਂ ਵਿਖੇ ਖੋਲ੍ਹੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੋਵੇਂ ਝੂਠੀਆਂ ਪਾਰਟੀਆਂ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਐਲਾਨੇ ਚਰਨਜੀਤ ਚੰਨੀ ਅਤੇ ਭਗਵੰਤ ਮਾਨ ਦੋਵੇਂ ਹੀ ਸੂਬੇ ਦੇ ਵਿਕਾਸ ਲਈ ਬੇਤਜ਼ਰਬੇਕਾਰ ਸ਼ਖ਼ਸੀਅਤ ਦੇ ਮਾਲਕ ਹਨ, ਜੋ ਆਪਣੇ ਆਪ ਨੂੰ ਤਾਂ ਸੰਭਾਲ ਨਹੀਂ ਸਕਦੇ ਉਹ ਸੂਬੇ ਦੀ ਜ਼ਿੰਮੇਵਾਰੀ ਅਤੇ ਵਿਕਾਸ ਕਿਸ ਤਰ੍ਹਾਂ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਜ਼ਿਲ੍ਹੇ 'ਚ ਟਰੈਫਿਕ ਲਈ ਇਹ ਰਹੇਗਾ ਰੂਟ ਪਲਾਨ

ਕਾਂਗਰਸ ਆਪਸ ’ਚ ਲੜ-ਲੜ ਕੇ ਲੀਰੋ-ਲੀਰ ਹੋ ਗਈ ਹੈ ਅਤੇ ‘ਆਪ’ ਦੇ ਭਗਵੰਤ ਮਾਨ ਸ਼ਰਾਬੀ ਹਨ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਤੋਂ ਪਾਰਟੀ ਦੇ ਪੁਰਾਤਨ ਜੇਤੂ ਤੁਹਾਡੇ ਸਭ ਦੇ ਦਿਲਾਂ ਦੀ ਧੜਕਨ ਅਤੇ ਮਰਹੂਮ ਨੇਤਾ ਸਵ. ਚੌਧਰੀ ਨੰਦ ਲਾਲ ਜੀ ਦੇ ਪਰਿਵਾਰ ਤੋਂ ਇਨ੍ਹਾਂ ਅਤੇ ਸਾਡੀ ਸਭ ਦੀ ਧੀ ਬੀਬੀ ਸੁਨੀਤਾ ਚੌਧਰੀ ਹਲਕੇ ’ਚ ਪਿਆਰ, ਸਤਿਕਾਰ ਅਤੇ ਵੱਡੇ ਇਕੱਠ ਤੇ ਲੋਕਾਂ ਦੇ ਭਰਵੇਂ ਹੁੰਗਾਰਿਆਂ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਉਹ ਵੀ ਚੌਧਰੀ ਨੰਦ ਲਾਲ ਜੀ ਦੀ ਤਰ੍ਹਾਂ ਹੀ ਆਪ ਸਭ ਦੇ ਦਿਲਾਂ ’ਤੇ ਉਨ੍ਹਾਂ ਦੀ ਪ੍ਰੇਰਣਾ ਬਣ ਕੇ ਛਾਏ ਹੋਏ ਹਨ। 

ਇਹ ਵੀ ਪੜ੍ਹੋ: ਰੰਧਾਵਾ ਦੇ ਅਕਾਲੀਆਂ 'ਤੇ ਰਗੜੇ, ਕਿਹਾ-ਪਿੰਡਾਂ 'ਚ ਨਸ਼ਾ ਪਹੁੰਚਾ ਕੇ ਪੰਜਾਬ ਦਾ ਨਾਂ ਕੀਤਾ ਬਦਨਾਮ

ਸੁਨੀਤਾ ਚੌਧਰੀ ਦੇ ਇਕੱਠ ਅਤੇ ਲੋਕਾਂ ਦਾ ਪਿਆਰ ਤੇ ਹਲਕੇ ’ਚ ਚੜ੍ਹਾਈ ਵੇਖ ਦੋਵੇਂ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਹੋ ਗਈ ਹੈ। ਜਿਤ ਤੋਂ ਬਾਅਦ ਸੁਨੀਤਾ ਭੈਣ ਨੂੰ ਪਹਿਲ ਦੇ ਆਧਾਰ ’ਤੇ ਮੰਤਰੀ ਦੇ ਅਹੁਦੇ ਵਜੋਂ ਨਿਭਾਜਿਆ ਜਾਵੇਗਾ। ਇਸ ਦੌਰਾਨ ਉਨ੍ਹਾਂ 30 ਸਾਲਾ ਤੋਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਪੁਰਾਣੇ ਕਾਂਗਰਸੀ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੂੰ ਸਨਮਾਨਿਤ ਕੀਤਾ। 
ਇਸ ਮੌਕੇ ਅਸ਼ੋਕ ਨਾਨੋਵਾਲ ਨੇ ਕਿਹਾ ਕਿ ਉਹ ਦਿਨ ਰਾਤ ਇਕ ਕਰਕੇ ਪਾਰਟੀ ਦੀ ਸੇਵਾ ਕਰ ਬੀਬੀ ਸੁਨੀਤਾ ਚੌਧਰੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਬੀਬੀ ਸੁਨੀਤਾ ਚੌਧਰੀ ਨੇ ਬੀਬੀ ਜਗੀਰ ਕੌਰ ਜੀ ਦਾ ਧੰਨਵਾਦ ਕੀਤਾ ਤੇ ਆਪਣੀ ਜਿੱਤ ਤੋਂ ਬਾਅਦ ਹਲਕੇ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ-ਪੰਚ ਆਗੂ ਅਤੇ ਵਰਕਰ ਬੀਬੀਆਂ ਵੱਡੀ ਗਿਣਤੀ ’ਚ ਹਾਜ਼ਰ ਸਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਵੱਲੋਂ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨ, 80 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News