ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਅਹਿਮ ਬਿਆਨ, ਕਹੀ ਇਹ ਗੱਲ

Friday, May 26, 2023 - 11:11 PM (IST)

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਜੋ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਇਕ ਟੀ.ਵੀ. ਚੈਨਲ ਦੀ ਮਨੋਪਲੀ ਬਾਰੇ ਰੌਲਾ ਪੈ ਰਿਹਾ ਹੈ। ਉਹ ਕੋਈ ਨਵੀਂ ਗੱਲ ਨਹੀਂ, ਇਹ ਰੌਲਾ ਤੇ ਪਿਛਲੇ ਲੰਬੇ ਸਮੇਂ ਤੋਂ ਪੈਂਦਾ ਆ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪਾਕਿ 'ਚ ਘੱਟ ਗਿਣਤੀਆਂ 'ਤੇ ਤਸ਼ੱਦਦ: ਫ਼ਿਰੌਤੀ ਨਾ ਦੇਣ 'ਤੇ ਹਿੰਦੂ ਵਪਾਰੀ ’ਤੇ ਫਾਇਰਿੰਗ, 5 ਸਾਲਾ ਬੱਚਾ ਵੀ ਅਗਵਾ

ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਵੀ ਕਈ ਵਾਰ ਮਤੇ ਪਾ ਚੁੱਕੇ ਹਾਂ ਕਿ ਕਮੇਟੀ ਖੁਦ ਆਪਣਾ ਚੈਨਲ ਚਲਾਵੇ। ਇਥੋਂ ਤੱਕ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਖੁਦ ਆਪਣਾ ਚੈਨਲ ਚਾਲੂ ਕਰੇ ਪਰ ਹਰ ਵਾਰ ਇਹ ਮੁੱਦਾ ਪਤਾ ਨਹੀਂ ਕਿਉਂ ਸਿਰੇ ਨਹੀਂ ਚੜ੍ਹਦਾ, ਜਦੋਂਕਿ ਸਾਡੇ ਕੋਲ ਤਾਂ ਬਹੁਤ ਵੱਡਾ ਇਤਿਹਾਸ ਹੈ। ਰਾਗੀ ,ਢਾਡੀ, ਕਥਾ ਵਾਚਕ, ਕੀਰਤਨੀਏ ਅਤੇ ਹਰ ਇਤਿਹਾਸਕ ਭੰਡਾਰ ਜੋ ਆਪਣੇ ਖੁਦ ਦੇ ਚੈਨਲ ਰਾਹੀਂ ਸੰਗਤਾਂ ਨੂੰ ਪਰੋਸਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਖ ਧਰਮ ਦੇ ਇਤਿਹਾਸ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਅਹਿਮ ਬਿਆਨ, ਕਹੀ ਇਹ ਗੱਲ

ਬੀਬੀ ਨੇ ਕਿਹਾ ਕਿ ਹੁਣ ਜੁਲਾਈ ਵਿਚ ਨਿਜੀ ਚੈਨਲ ਨਾਲ ਹੋਇਆ ਸਮਝੌਤਾ ਖ਼ਤਮ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਲਈ ਸੁਨਹਿਰੀ ਮੌਕਾ ਹੈ ਕਿ ਉਹ ਟੈਡਰਾਂ ਦੇ ਚੱਕਰ ਵਿਚ ਨਾ ਪਵੇ ਤੇ ਖੁਦ ਆਪਣਾ ਚੈਨਲ ਸ਼ੁਰੂ ਕਰੇ ਕਿਉਂਕਿ ਸਿੱਖ ਕੌਮ ਤੇ ਸ਼੍ਰੋਮਣੀ ਕਮੇਟੀ ਇਹ ਸਭ ਕੁਝ ਕਰਨ ਦੇ ਸਮਰੱਥ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਟੈਂਡਰ ਲਗਾ ਕੇ ਫਿਰ ਉਹ ਚੈਨਲ ਸ਼ਰਤਾਂ ਪੂਰੀਆਂ ਕਰੇਗਾ ਤੇ ਹਰ ਹੀਲੇ ਵਸੀਲੇ ਵਰਤੇਗਾ ਤਾਂ ਫਿਰ ਸੰਗਤਾਂ ਵਿਚ ਵਿਵਾਦ ਖੜ੍ਹਾ ਰਹੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News