ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਜਾਂ ਇਸਤਰੀ ਅਕਾਲੀ ਦਲ ਦੀ ਮਿਲੇਗੀ ਪ੍ਰਧਾਨਗੀ?

Sunday, Nov 15, 2026 - 05:38 PM (IST)

ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਜਾਂ ਇਸਤਰੀ ਅਕਾਲੀ ਦਲ ਦੀ ਮਿਲੇਗੀ ਪ੍ਰਧਾਨਗੀ?

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ-ਚਾਰ ਵਾਰ ਪ੍ਰਧਾਨ ਰਹੀ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਜਿੱਥੇ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਦਿੱਤਾ ਹੈ, ਉੱਥੇ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਵਧਾਉਣ ਲਈ ਵੱਡਾ ਕਦਮ ਪੁੱਟਿਆ ਹੈ। ਹੁਣ ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਜਾਣ ਤੋਂ ਬਾਅਦ ਅੱਜ ਇਸ ਚਰਚਾ ਨੇ ਖਾਸ ਕਰ ਅਕਾਲੀ ਹਲਕਿਆਂ ਵਿਚ ਜ਼ੋਰ ਫੜ ਲਿਆ ਕਿ 20 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜਲਾਸ ਜਿਸ ਵਿਚ ਹਰ ਸਾਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰ ਪ੍ਰਧਾਨਗੀ ਦਾ ਤਾਜ ਬੀਬੀ ਜਗੀਰ ਕੌਰ ਦੇ ਸਿਰ ਰੱਖ ਦੇਣ। ਕਿਉਂਕਿ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਪੁਨਰ ਸੁਰਜੀਤ ਵੱਲੋਂ ਤੇ ਢੀਂਡਸਾ ਧੜੇ ਵੱਲੋਂ ਇਕ ਵਾਰੀ ਕਿਸਮਤ ਅਜ਼ਮਾ ਚੁੱਕੀ ਹੈ ਅਤੇ 48 ਵੋਟਾਂ ਲੈ ਕੇ ਅਸਫਲ ਰਹੀ ਸੀ। ਪਰ ਹੁਣ ਐਨ ਚੋਣਾਂ ਤੋਂ ਪਹਿਲਾਂ, ਜਨਰਲ ਇਜਲਾਸ ਤੋਂ ਪਹਿਲਾਂ ਉਨ੍ਹਾਂ ਦਾ ਸ਼ਾਮਲ ਹੋਣਾ ਇਸ ਗੱਲ ਦਾ ਸੰਕੇਤ ਦੇ ਰਿਹਾ। 

ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਬੀਬੀ ਇਕ ਕਾਬਲ ਅਤੇ ਇਸਤਰੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਵੱਡੀ ਨੇਤਾ ਹੈ। ਉਹ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਵੀ ਬਣ ਸਕਦੀ ਹੈ, ਕਿਉਂਕਿ ਉਨ੍ਹਾਂ ਕੋਲ ਤਜ਼ਰਬਾ ਹੈ। ਹੁਣ ਦੇਖਣਾ ਇਹ ਹੋਵੇਗਾ ਸੁਖਬੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਨੂੰ, ਜੋ ਸਾਬਕਾ ਵਜ਼ੀਰ ਅਤੇ ਸਾਬਕਾ ਐਸ.ਜੀ.ਪੀ.ਸੀ. ਦੀ ਪ੍ਰਧਾਨ ਹਨ ਅਤੇ ਸੀਨੀਅਰ ਨੇਤਾ ਹਨ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਿੰਦੇ ਹਨ ਜਾਂ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਹਲਕੇ ਤੱਕ ਹੀ ਸੀਮਤ ਰੱਖ ਕੇ ਭੁਲੱਥ ਦੀ ਟਿਕਟ ਦੇ ਕੇ ਹੀ ਉਨ੍ਹਾਂ ਨੂੰ ਇੱਥੇ ਰੱਖਦੇ ਹਨ। 


author

Anmol Tagra

Content Editor

Related News