ਪੰਜਾਬ: ਕਿੱਧਰੇ ਤੁਹਾਡਾ ਤਾਂ ਨਹੀਂ ਨਿਕਲ ਆਇਆ 10,00,000 ਦਾ ਇਨਾਮ? ਚੈੱਕ ਕਰੋ ਪੂਰੀ ਡਿਟੇਲ
Sunday, Nov 15, 2026 - 05:28 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਪੰਜਾਬ ਵਿਚ ਕਿਸੇ ਦੀ 10 ਲੱਖ ਰੁਪਏ ਦੀ ਲਾਟਰੀ ਲੱਗ ਗਈ ਹੈ, ਪਰ ਜੇਤੂ ਅਜੇ ਤਕ 'ਲਾਪਤਾ' ਹੈ। ਸ਼ਾਇਦ ਜੇਤੂ ਨੂੰ ਪਤਾ ਵੀ ਨਾ ਹੋਵੇ ਕਿ ਉਹ ਲੱਖਪਤੀ ਬਣ ਚੁੱਕਿਆ ਹੈ। ਲਾਟਰੀ ਏਜੰਸੀ ਵੱਲੋਂ ਜੇਤੂ ਦੀ ਭਾਲ ਕੀਤੀ ਜਾ ਰਹੀ ਹੈ।
ਦਰਅਸਲ, ਇਹ ਇਨਾਮ ਜਲਾਲਾਬਾਦ ਦੇ ਵਿੱਚ ਨਿਕਲਿਆ ਹੈ। ਸ਼ਹੀਦ ਊਧਮ ਸਿੰਘ ਪਾਰਕ ਦੇ ਨੇੜੇ ਲੱਗਦੇ ਸ਼ਾਹ ਜੀ ਲਾਟਰੀ ਏਜੰਸੀ ਤੋਂ ਵਿਕਿਆਂ ਟਿਕਟਾਂ ਵਿਚੋਂ ਕਿਸੇ ਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਦੁਕਾਨ 'ਤੇ ਭੰਗੜੇ ਪਾਏ ਜਾ ਰਹੇ ਨੇ ਤੇ ਲੱਡੂ ਵੀ ਵੰਡੇ ਜਾ ਰਹੇ ਨੇ। ਬਾਜ਼ਾਰ ਦੇ ਵਿਚ ਵੀ ਰੌਣਕ ਲੱਗੀ ਹੋਈ ਹੈ।
ਸ਼ਾਹ ਜੀ ਲਾਟਰੀ ਏਜੰਸੀ ਦੇ ਸੰਚਾਲਕਾਂ ਦਾ ਕਹਿਣਾ ਕਿ ਉਨ੍ਹਾਂ ਵੱਲੋਂ ਵੇਚੀ ਗਈ ਟਿਕਟ 'ਤੇ 10 ਲੱਖ ਦਾ ਇਨਾਮ ਲੱਗਣ ਦੇ ਖੁਸ਼ੀ ਤਾਂ ਬਹੁਤ ਹੈ, ਪਰ ਮਲਾਲ ਇਸ ਗੱਲ ਦਾ ਕਿ ਜੇਤੂ ਅਜੇ ਤਕ ਲਾਪਤਾ ਹੈ। ਪਿਛਲੇ 24 ਘੰਟੇ ਤੋਂ ਵਿਜੇਤਾ ਦੀ ਭਾਲ ਕਰ ਰਹੇ ਨੇ। ਸੰਚਾਲਕ ਮੁਕੇਸ਼ ਕੁਮਾਰ ਨੇ ਦੱਸਿਆ ਕਿ ਦੁਕਾਨ 'ਤੇ ਦਿਵਾਲੀ ਬੰਪਰ ਦੀ ਭੀੜ ਹੋਣ ਕਰਕੇ ਇਹ ਟਿਕਟ ਕੌਣ ਖਰੀਦ ਕੇ ਲੈ ਗਿਆ, ਉਨ੍ਹਾਂ ਨੂੰ ਨਹੀਂ ਪਤਾ। ਉਹ ਵਿਅਕਤੀ ਆਪਣਾ ਨੰਬਰ ਤੇ ਪਤਾ ਵੀ ਨਹੀਂ ਲਿਖਵਾ ਕੇ ਗਿਆ। ਉਨ੍ਹਾਂ ਅਪੀਲ ਕੀਤੀ ਹੈ ਕਿ ਲਾਟਰੀ ਟਿਕਟ ਨੰਬਰ 62745 'ਤੇ 10 ਲੱਖ ਦਾ ਇਨਾਮ ਆਇਆ ਹੈ। ਅਗਰ ਤੁਹਾਡੇ ਕੋਲ ਟਿਕਟ ਹੈ ਤਾਂ ਕਿਰਪਾ ਕਰਕੇ ਆਪਣੀ ਟਿਕਟ ਚੈੱਕ ਕਰੋ ਤੇ ਆਪਣਾ ਇਨਾਮ ਲੈ ਜਾਓ।
