ਬੀਬੀ ਭੱਟੀ ਨੇ ਕੌਂਸਲਰਾਂ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Friday, Jul 09, 2021 - 01:38 AM (IST)

ਬੀਬੀ ਭੱਟੀ ਨੇ ਕੌਂਸਲਰਾਂ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਬੁਢਲਾਡਾ(ਮਨਜੀਤ)- ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਆਪਣੇ ਦਫਤਰ ਵਿਖੇ ਸ਼ਹਿਰ ਦੇ ਕੌਂਸਲਰਾਂ ਅਤੇ ਸੀਵਰੇਜ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੀਬੀ ਭੱਟੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਬੁਢਲਾਡਾ ਤੋਂ ਪਿੰਡ ਅਹਿਮਦਪੁਰ ਡਰੇਨ ਤਕ ਗੰਦੇ ਪਾਣੀ ਨਿਕਾਸੀ ਸਬੰਧੀ ਜੋ ਸੀਵਰੇਜ ਦੀਆਂ ਨਵੀਂਆਂ ਪਾਇਪਾਂ ਪਾਈਆਂ ਗਈਆਂ ਹਨ। ਉਸ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ ਅਤੇ ਸ਼ਹਿਰ ਦੇ ਕੁਝ ਵਾਰਡਾਂ ਵਿਚ ਸੀਵਰੇਜ ਦੀਆਂ ਪਾਇਪਾਂ ਬੰਦ ਹੋਣ ਕਾਰਨ ਕਈਆਂ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਸ਼ਹਿਰ ਦੇ ਲੋਕਾਂ ਦੀ ਆ ਰਹੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਕੌਂਸਲਰਾਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੇ ਵਾਰਡਾਂ ਵਿਚ ਸੀਵਰੇਜ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਐੱਸ. ਡੀ. ਓ. ਹਰਸ਼ਰਨਜੀਤ ਸਿੰਘ ਸੀਵਰੇਜ ਐਂਡ ਵਾਟਰ ਸਪਲਾਈ ਵਿਭਾਗ ਨੇ ਸਾਰੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਕੌਂਸਲਰ ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਵਿਰਕ, ਤਰਨਜੀਤ ਸਿੰਘ ਚਹਿਲ, ਕੁਲਦੀਪ ਸ਼ੀਮਾਰ, ਤਾਰੀ ਸਿੰਘ, ਟਿੰਕੂ ਪੰਜਾਬ, ਕੌਂਸਲਰ ਸੁਭਾਸ਼ ਵਰਮਾ, ਕੁਸ਼ ਸ਼ਰਮਾ, ਬਿੰਦਰੀ ਸਿੰਘ ਆਦਿ ਮੌਜੂਦ ਸਨ।


author

Bharat Thapa

Content Editor

Related News