ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਜਲੰਧਰ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ

05/02/2022 7:18:11 PM

ਜਲੰਧਰ (ਰਾਹੁਲ) : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਵੱਲੋਂ ਲਗਾਈ ਗਈ ਜ਼ਮਾਨਤ ਅਰਜ਼ੀ 'ਤੇ ਅੱਜ ਜਲੰਧਰ ਕੋਰਟ ਵਿੱਚ ਸੁਣਵਾਈ ਹੋਈ ਪਰ ਅੱਜ ਵੀ ਹਨੀ ਨੂੰ ਕੋਈ ਰਾਹਤ ਨਹੀਂ ਮਿਲੀ। ਹਨੀ ਨੇ ਜ਼ਮਾਨਤ ਲੈਣ ਲਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਪਰ ਅਜੇ ਤੱਕ ਇਸ 'ਤੇ ਕੋਈ ਫੈਸਲਾ ਨਹੀਂ ਆਇਆ। ਇਸ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਆਪੋ-ਆਪਣੇ ਪੱਖ ਅਦਾਲਤ ਮੂਹਰੇ ਰੱਖੇ ਗਏ। ਜਲੰਧਰ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 4 ਮਈ ਨੂੰ ਰੱਖ ਦਿੱਤੀ ਹੈ। ਇਸੇ ਦਿਨ ਯਾਨੀ 4 ਮਈ ਨੂੰ ਹੀ ਈ. ਡੀ. ਵੀ ਹਨੀ ਨੂੰ ਕੋਰਟ ਵਿੱਚ ਪੇਸ਼ ਕਰੇਗੀ ਤੇ ਉਦੋਂ ਹੀ ਅਦਾਲਤ ਨੇ ਜ਼ਮਾਨਤ 'ਤੇ ਸੁਣਵਾਈ ਲਈ ਤਾਰੀਖ ਮੁਕੱਰਰ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਖਾਲੀ ਪਈਆਂ 26,454 ਅਸਾਮੀਆਂ ਲਈ ਭਰਤੀ ਨੂੰ ਪ੍ਰਵਾਨਗੀ

ਹਨੀ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਈ. ਡੀ. ਨੇ ਇਸ ਸਬੰਧੀ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਹੋਇਆ ਹੈ ਤੇ ਹੁਣ ਮਾਮਲੇ 'ਤੇ ਟਰਾਇਲ ਚੱਲ ਰਹੇ ਹਨ, ਜਿਸ ਤੋਂ ਬਾਅਦ ਹਨੀ ਪੱਖ ਦੇ ਵਕੀਲ ਕੋਰਟ ਵਿੱਚ ਦਾਅਵਾ ਕਰ ਚੁੱਕੇ ਹਨ ਕਿ ਈ. ਡੀ. ਵੱਲੋਂ ਬਣਾਏ ਗਏ ਮੁਲਜ਼ਮ ਹਨੀ ਖ਼ਿਲਾਫ਼ ਹੁਣ ਟਰਾਇਲ ਵੀ ਜਾਰੀ ਹਨ। ਅਜਿਹੇ 'ਚ ਈ. ਡੀ. ਨੇ ਆਪਣੀ ਪੁੱਛਗਿੱਛ ਵੀ ਪੂਰੀ ਕਰ ਲਈ ਹੈ ਤੇ ਭੁਪਿੰਦਰ ਹਨੀ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਭੁਪਿੰਦਰ ਹਨੀ ਦੀ ਜ਼ਮਾਨਤ ਅਰਜ਼ੀ ਉਸ ਦੀ ਪਿਛਲੀ ਪੇਸ਼ੀ ਦੌਰਾਨ 20 ਅਪ੍ਰੈਲ ਨੂੰ ਲਗਾਈ ਗਈ ਸੀ, ਜਿਸ 'ਤੇ ਸੁਣਵਾਈ ਲਈ ਕੋਰਟ ਨੇ 27 ਅਪ੍ਰੈਲ ਤਾਰੀਖ ਮੁਕੱਰਰ ਕੀਤੀ ਸੀ। 27 ਅਪ੍ਰੈਲ ਨੂੰ ਦੋਵਾਂ ਧਿਰਾਂ ਦੇ ਵਕੀਲਾਂ ਨੇ ਪੇਸ਼ ਹੋ ਕੇ ਜ਼ਮਾਨਤ ਅਰਜ਼ੀ 'ਤੇ ਆਪੋ-ਆਪਣੇ ਤਰਕ ਵੀ ਰੱਖੇ ਸਨ। ਉਸ ਸਮੇਂ ਅਦਾਲਤ ਨੇ ਸੁਣਵਾਈ ਦੀ ਤਰੀਕ ਨੂੰ ਅੱਗੇ ਵਧਾ ਕੇ 30 ਅਪ੍ਰੈਲ ਕਰ ਦਿੱਤਾ ਸੀ। ਇਸ ਦਿਨ ਵੀ ਜ਼ਮਾਨਤ ਅਰਜ਼ੀ 'ਤੇ ਕੋਈ ਫੈਸਲਾ ਨਹੀਂ ਆਇਆ ਤੇ ਹੁਣ ਅਗਲੀ ਸੁਣਵਾਈ 4 ਮਈ ਕਰ ਦਿੱਤੀ ਗਈ ਹੈ। 4 ਮਈ ਨੂੰ ਹੀ ਹਨੀ ਦਾ ਜੁਡੀਸ਼ੀਅਲ ਰਿਮਾਂਡ ਖ਼ਤਮ ਹੋਣ ਵਾਲਾ ਹੈ।

ਇਹ ਵੀ ਪੜ੍ਹੋ : 1 ਕਿਲੋਵਾਟ ਲੋਡ ਦੇ ਖਪਤਕਾਰ ਰੇਹੜੀ ਵਾਲੇ ਨੂੰ ਆਇਆ 55 ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News