ਭੋਗਪੁਰ ਕੈਸ਼ ਵੈਨ ਲੁੱਟਣ ਦੇ ਮਾਮਲੇ 'ਚ ਚਾਰ ਹੋਰ ਗ੍ਰਿਫਤਾਰ, ਲੱਖਾਂ ਦੀ ਨਕਦੀ ਸਮੇਤ ਹਥਿਆਰ ਬਰਾਮਦ

11/14/2017 11:14:04 AM

ਜਲੰਧਰ(ਸੋਨੂੰ/ਸ਼ਿੰਦਾ)— ਭੋਗਪੁਰ 'ਚ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਲੁੱਟਣ ਦੇ ਮਾਮਲੇ 'ਚ ਪੁਲਸ ਨੇ ਚਾਰ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕੋਲੋਂ ਪੁਲਸ ਨੇ 61.69 ਲੱਖ ਰੁਪਏ, ਦੋ ਪਿਸਤੌਲਾਂ, 5 ਕਾਰਤੂਸ ਅਤੇ ਦੋ ਬਾਈਕ ਵੀ ਬਰਾਮਦ ਕੀਤੇ ਹਨ। ਆਈ. ਜੀ. ਅਰਪਿਤ ਸ਼ੁਕਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਦੋਸ਼ੀਆਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਜਸਕਰਨ ਉਰਫ ਬਾਊ, ਸਤਿੰਦਰ ਪਾਲ ਹੈੱਪੀ, ਮਨੋਜ ਕੁਮਾਰ ਸ਼ਰਮਾ ਅਤੇ ਸੁਖਦੇਵ ਸਿੰਘ ਸੋਨੂੰ ਦੇ ਰੂਪ 'ਚ ਹੋਈ ਹੈ। 
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਭੋਗਪੁਰ ਦੇ ਪਿੰਡ ਢੀਂਗਰੀਆਂ ਨੇੜਿਓਂ ਹਥਿਆਰਬੰਦ ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ 1.14 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਤੁਰੰਤ ਹਰਕਤ 'ਚ ਆਈ ਪੁਲਸ ਨੇ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਫਰਾਰ ਹੋ ਗਏ ਸਨ। ਅਗਲੇ ਦਿਨ ਪੁਲਸ ਨੇ ਇਕ ਹੋਰ ਲੁਟੇਰੇ ਜਸਕਰਨ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ 'ਚ ਪਹਿਲਾਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।


Related News