ਡੇਰਾ ਕਾਂਡ ''ਚ ਮਾਰੇ ਗਏ ਵਿਅਕਤੀਆਂ ਦੇ ਭੋਗ ਸਮਾਗਮਾਂ ਨੂੰ ਲੈ ਕੇ ਪੁਲਸ ਚੌਕਸ
Sunday, Sep 03, 2017 - 12:19 PM (IST)
ਤਲਵੰਡੀ ਸਾਬੋ (ਮੁਨੀਸ਼) — ਪੰਚਕੂਲਾ 'ਚ ਮਾਰੇ ਗਏ ਵਿਅਕਤੀਆਂ ਦੇ ਭੋਗ ਸਮਾਗਮਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸੇ ਕੜੀ ਦੇ ਤਹਿਤ ਹਲਕਾ ਤਲਵੰਡੀ ਸਾਬੋ ਅਧੀਨ ਆਉਂਦੇ ਪਿੰਡ 'ਚ ਵੀ ਅੱਜ ਹੋਣ ਵਾਲੇ ਭੋਗ ਸਮਾਗਮਾਂ ਨੂੰ ਲੈ ਕੇ ਪੁਲਸ ਤੇ ਖੂਫੀਆ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।
ਜ਼ਿਕਰਯੋਗ ਹੈ ਕਿ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਇਕ ਵਿਅਕਤੀ ਹਰੀ ਸਿੰਘ ਜੋ ਕਿ ਪਹਿਲਾਂ ਡੇਰਾ ਪ੍ਰੇਮੀ ਸੀ, ਪੰਚਕੂਲਾ 'ਚ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਤਮਸਤਕ ਹੋਇਆ। ਜਿਸ ਕਾਰਨ ਉਨ੍ਹਾਂ ਦੀ ਅੰਤਿਮ ਅਰਦਾਸ ਅੱਜ 3 ਸਤੰਬਰ ਨੂੰ ਸਿੱਖ ਮਰਿਆਦਾ ਅਨੁਸਾਰ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਗੁਰੂਦੁਆਰਾ ਸਾਹਿਬ 'ਚ ਕੀਤੀ ਜਾ ਰਹੀ ਹੈ। ਇਸ ਲਈ ਪੁਲਸ ਪ੍ਰਸ਼ਾਸਨ ਵਲੋਂ ਕੋਈ ਵੀ ਰਿਸਕ ਨਹੀਂ ਲਿਆ ਜਾ ਰਿਹਾ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਨਿਸ਼ਾਨ-ਏ-ਖਾਲਸਾ ਚੌਕ 'ਚ ਵੀ ਸ਼ਾਮ ਤਕ ਨਾਕਾਬੰਦੀ ਦੇਖਣ ਨੂੰ ਮਿਲੀ ਤੇ ਨਾਲ ਹੀ ਅਰਧ ਸੈਨਿਕ ਬਲ ਵੀ ਤਾਇਨਾਤ ਦਿਖਾਇ ਦਿੱਤਾ।
