ਭੀਮ ਹੱਤਿਆਕਾਂਡ ਤੇ ਗੁਰਜੰਟ ਸਿੰਘ ਕਾਤਲਾਨਾ ਹਮਲੇ ਦੇ ਮਾਮਲੇ ''ਚ ਸੁਣਵਾਈ ਜਾਰੀ

07/05/2019 1:01:12 PM

ਅਬੋਹਰ (ਜ.ਬ.) - ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਸੰਦੀਪ ਕੁਮਾਰ ਜੋਸਨ ਦੀ ਅਦਾਲਤ 'ਚ ਬਹੁ-ਚਰਚਿਤ ਭੀਮ ਹੱਤਿਆਕਾਂਡ ਅਤੇ ਗੁਰਜੰਟ ਸਿੰਘ ਜੰਟਾ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ 'ਚ ਆਖਰੀ ਬਹਿਸ ਸ਼ੁਰੂ ਹੋ ਚੁੱਕੀ ਹੈ। ਹੁਣ ਇਸ ਮਾਮਲੇ ਦਾ ਫੈਸਲਾ ਬਹੁਤ ਜਲਦੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦਾ ਫੈਸਲਾ 6 ਮਹੀਨੇ ਦੇ ਅੰਦਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸੀ। 6 ਮਹੀਨੇ 28 ਅਗਸਤ ਨੂੰ ਪੂਰੇ ਹੋ ਜਾਣੇ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ਦਾ ਫੈਸਲਾ ਸੁਣਾਇਆ ਜਾਵੇਗਾ ।

ਵਰਣਨਯੋਗ ਹੈ ਕਿ ਸ਼ਿਵ ਲਾਲ ਡੋਡਾ ਦੇ ਰਾਮਸਰਾ ਫਾਰਮ ਹਾਊਸ 'ਚ ਭੀਮ ਅਤੇ ਗੁਰਜੰਟ ਸਿੰਘ 'ਤੇ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ ਸਦਰ ਪੁਲਸ ਨੇ ਪਹਿਲਾਂ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ, ਉਸ ਦੇ ਬਾਅਦ ਧਾਰਾ 120 ਬੀ. ਤਹਿਤ ਸ਼ਿਵ ਲਾਲ ਡੋਡਾ ਪੁੱਤਰ ਛਬੀਲ ਦਾਸ ਡੋਡਾ ਅਤੇ ਉਸ ਦੇ ਭਤੀਜੇ ਅਮਿਤ ਡੋਡਾ ਪੁੱਤਰ ਨਾਨਕ ਚੰਦ ਦਾ ਨਾਂ ਸ਼ਾਮਲ ਕਰਨ ਬਾਅਦ ਮਾਮਲੇ ਦੀ ਜਾਂਚ ਵਿਚ ਕੁਲ 26 ਲੋਕਾਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ 26 ਲੋਕਾਂ ਦਾ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ। ਇਹ ਮਾਮਲਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ। ਇਸ ਮਾਮਲੇ 'ਚ ਹੁਣ 4 ਜੁਲਾਈ ਨੂੰ ਮਾਣਯੋਗ ਜੱਜ ਸੰਦੀਪ ਜੋਸਨ ਦੀ ਅਦਾਲਤ 'ਚ ਸਾਰੇ ਮੁਲਜ਼ਮਾਂ ਦੇ ਵਕੀਲ ਅੱਜ ਪੇਸ਼ ਹੋਏ ਜਿਸ ਵਿਚ ਸੰਜੀਵ ਕੰਬੋਜ, ਸੰਦੀਪ ਬਜਾਜ, ਰਮੇਸ਼ ਬਿਰਲਾ, ਰਾਹਿਲ ਬਿਰਲਾ ਦੇ ਇਲਾਵਾ ਹੋਰ ਵਕੀਲ ਵੀ ਅੱਜ ਅਦਾਲਤ 'ਚ ਪੇਸ਼ ਹੋਏ ਅਤੇ ਮਾਮਲੇ ਦੀ ਬਹਿਸ ਸ਼ੁਰੂ ਹੋਈ।


rajwinder kaur

Content Editor

Related News