ਭਵਾਨੀਗੜ੍ਹ ਦੇ ਜਲਾਣ ਪਿੰਡ ਦੀਆਂ ਦੋ ਨੂੰਹਾਂ ਨੇ ਆਸਟ੍ਰੇਲੀਆ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਵੱਡਾ ਮੁਕਾਮ

Tuesday, Oct 18, 2022 - 06:54 PM (IST)

ਭਵਾਨੀਗੜ੍ਹ ਦੇ ਜਲਾਣ ਪਿੰਡ ਦੀਆਂ ਦੋ ਨੂੰਹਾਂ ਨੇ ਆਸਟ੍ਰੇਲੀਆ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਵੱਡਾ ਮੁਕਾਮ

ਭਵਾਨੀਗੜ੍ਹ(ਕਾਂਸਲ) : ਬਲਾਕ ਭਵਾਨੀਗੜ੍ਹ ਦੇ ਪਿੰਡ ਜਲਾਣ ਵਾਸੀ ਕੇਵਲ ਸਿੰਘ ਜਲਾਣ ਦੀਆਂ ਦੋ ਨੂੰਹਾਂ ਬੀਬਾ ਸਿਮਰਜੀਤ ਕੌਰ ਤੂਰ ਐਡੀਲੇਡ ਸਾਊਥ ਆਸਟ੍ਰੇਲੀਆ ਤੋਂ ਅਤੇ ਬੀਬਾ ਸਮਿੰਦਰ ਕੌਰ ਤੂਰ ਨੇ ਇਨਫੀਲਡ ਤੋਂ ਟੋਰੈਂਸ ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਦੀ ਹੋਈ ਚੋਣ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਪ੍ਰਾਪਤੀ 'ਤੇ ਪਿੰਡ ਜਲਾਣ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਮੁਕਤਸਰ 'ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸਕੂਲ ਜਾ ਰਹੇ 4 ਸਾਲਾ ਮਾਸੂਮ ਦੀ ਦਰਦਨਾਕ ਮੌਤ

ਜਾਣਕਾਰੀ ਦਿੰਦਿਆਂ ਕੇਵਲ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹਾਂ ਲੰਮੇ ਸਮੇਂ ਤੋਂ ਹੀ ਆਸਟ੍ਰੇਲੀਆ 'ਚ ਰਹਿੰਦੇ ਹਨ ਤੇ ਉੱਥੇ ਪੀ. ਆਰ. ਹਨ। ਸਿਮਰਜੀਤ ਕੌਰ ਤੇ ਸਮਿੰਦਰ ਕੌਰ 22 ਅਕਤੂਬਰ ਨੂੰ ਲੇਬਰ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ 'ਚ ਹਿੱਸਾ ਲੈਣ ਲਈ ਪੁੱਜਣਗੀਆਂ ਅਤੇ ਇੰਨਫੀਲਡ, ਟੋਰੈਂਸ ਇਲਾਕੇ ਦੀ ਅਗਵਾਈ ਕਰਨਗੀਆਂ। ਦੋਵੇਂ ਤੂਰ ਬੀਬੀਆਂ ਦੀ ਜਿੱਤ 'ਤੇ ਤੂਰ ਪਰਿਵਾਰ ਨੂੰ ਦੇਸ਼-ਵਿਦੇਸ਼ ਤੋਂ ਸਭਨਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ। ਤੂਰ ਪਰਿਵਾਰ ਪੰਜਾਬ ਦੇ ਸੰਗਰੂਰ ਸ਼ਹਿਰ ਨਾਲ ਸੰਬੰਧਿਤ ਹੈ। ਰੱਸਲ ਵਾਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਕੁਮਾਰ ਮੋਨਿਕਾ ਵਲੋਂ ਉਨ੍ਹਾਂ ਨੂੰ ਜਿੱਤਣ 'ਤੇ ਵਧਾਈ ਦਿੱਤੀ ਗਈ।

ਨੋਟ- ਇਸ ਖ਼ਬਰ ਸੰੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News