ਵਿਧਾਨ ਸਭਾ ਚੋਣਾਂ ਲੜਣ ਲਈ ਰਾਜਨੀਤਿਕ ਪਾਰਟੀ ਰਜਿਸਟਡ ਕਰਵਾਉਣਗੇ ਗੁਰਨਾਮ ਚਢੂਨੀ

Tuesday, Nov 09, 2021 - 01:20 AM (IST)

ਵਿਧਾਨ ਸਭਾ ਚੋਣਾਂ ਲੜਣ ਲਈ ਰਾਜਨੀਤਿਕ ਪਾਰਟੀ ਰਜਿਸਟਡ ਕਰਵਾਉਣਗੇ ਗੁਰਨਾਮ ਚਢੂਨੀ

ਫਤਿਹਗੜ੍ਹ ਸਾਹਿਬ (ਬਖਸ਼ੀ)- ਭਾਰਤੀ ਕਿਸਾਨ ਯੂਨੀਅਨ ਚਢੂਨੀ ਵਲੋਂ ਮਿਸ਼ਨ ਪੰਜਾਬ 2022 ਨੂੰ ਕਾਮਯਾਬ ਕਰਨ ਲਈ ਰਾਜਨੀਤਿਕ ਪਾਰਟੀ ਰਜਿਸਟਡ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਮਜਦੂਰਾਂ ਦੀ ਆਪਣੀ ਸਰਕਾਰ ਬਣਾਈ ਜਾ ਸਕੇ। ਇਹ ਗੱਲ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਸੀਨੀਅਰ ਕਿਸਾਨ ਆਗੂ ਸਰਬਜੀਤ ਸਿੰਘ ਮੱਖਣ ਦੇ ਗ੍ਰਹਿ ਪਿੰਡ ਮਲਕਪੁਰ-ਤਰਖਾਣ ਮਾਜਰਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਹਲਕਾ ਫਤਿਹਗਡ਼੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਨੂੰ ਯੂਨੀਅਨ ਵਲੋਂ ਅੱਗੇ ਕੀਤਾ ਗਿਆ ਹੈ ਅਤੇ ਪਾਰਟੀ ਬਨਣ ਉਪਰੰਤ ਇਨ੍ਹਾਂ ਨੂੰ ਹੀ ਪਾਰਟੀ ਉਮੀਦਵਾਰ ਬਣਾ ਦਿੱਤਾ ਜਾਵੇਗਾ ਜਿਸ ਲਈ ਹਲਕੇ ਦੇ ਲੋਕ ਸਰਬਜੀਤ ਮੱਖਣ ਨੂੰ ਵਿਧਾਨ ਸਭਾ ਦੀ ਚੋਣ ਜਿਤਾਉਣ ਲਈ ਹੁਣ ਤੋਂ ਹੀ ਕਮਰ ਕਸ ਲੈਣ। 

ਇਹ ਵੀ ਪੜ੍ਹੋ- ਫਗਵਾੜਾ 'ਚ ਦੇਰ ਰਾਤ ਹੋਈ ਫਾਇਰਿੰਗ, ਇਲਾਕੇ 'ਚ ਫੈਲੀ ਦਹਿਸ਼ਤ
ਇਸ ਦੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਚਢੂਨੀ ਵਲੋਂ ਜ਼ਿਲ੍ਹਾ ਫਤਿਹਗਡ਼੍ਹ ਸਾਹਿਬ ’ਚ ਆਪਣੇ ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ ਸਨਮਾਨ ਕੀਤਾ ਗਿਆ। ਇਸ ਦੌਰਾਨ ਚਢੂਨੀ ਨੇ ਦੱਸਿਆ ਕਿ ਹਰਿੰਦਰ ਸਿੰਘ ਭੰਗੂ ਨੂੰ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਸੇਖੂਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਨੂੰ ਬਲਾਕ ਪ੍ਰਧਾਨ ਖੇਡ਼ਾ, ਗੁਰਪ੍ਰੀਤ ਸਿੰਘ ਨੂੰ ਬਲਾਕ ਪ੍ਰਧਾਨ ਸਰਹਿੰਦ, ਜਸਵੀਰ ਸਿੰਘ ਨੂੰ ਬਲਾਕ ਪ੍ਰਧਾਨ ਅਮਲੋਹ, ਗੁਰਪ੍ਰੀਤ ਸਿੰਘ, ਸੁਲੱਖਣ ਸਿੰਘ ਨੂੰ ਐੱਸ. ਸੀ. ਵਿੰਗ ਦਾ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਬਲਾਕ ਪ੍ਰਧਾਨ ਖੇਡ਼ਾ, ਹਰਪ੍ਰੀਤ ਸਿੰਘ ਸੋਨੀ ਨੂੰ ਬਲਾਕ ਪ੍ਰਧਾਨ ਸਰਹਿੰਦ, ਹਰਿੰਦਰ ਸਿੰਘ ਨੂੰ ਬੀ. ਸੀ. ਵਿੰਗ ਦਾ ਜ਼ਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਐੱਸ. ਸੀ. ਵਿੰਗ ਨਿਯੁਕਤ ਕੀਤਾ ਗਿਆ। ਇਸ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਕਿਸਾਨ ਯੂਨੀਅਨ ਵਲੋਂ ਲਗਾਈਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ।


author

Bharat Thapa

Content Editor

Related News