ਜਲੰਧਰ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਲੋਕ ਇਨ੍ਹਾਂ ਰੂਟਾਂ ਦੀ ਕਰਨਗੇ ਵਰਤੋਂ, ਟਰੈਫਿਕ ਰੂਟਾਂ ਦੇ ਵੇਰਵੇ ਹੋਏ ਜਾਰੀ

Friday, Jan 13, 2023 - 06:22 PM (IST)

ਜਲੰਧਰ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਲੋਕ ਇਨ੍ਹਾਂ ਰੂਟਾਂ ਦੀ ਕਰਨਗੇ ਵਰਤੋਂ, ਟਰੈਫਿਕ ਰੂਟਾਂ ਦੇ ਵੇਰਵੇ ਹੋਏ ਜਾਰੀ

ਜਲੰਧਰ (ਚੋਪੜਾ)-  'ਭਾਰਤ ਜੋੜੋ ਯਾਤਰਾ' 14 ਜਨਵਰੀ ਨੂੰ ਜ਼ਿਲ੍ਹੇ 'ਚ ਦਾਖ਼ਲ ਹੋਣ ਦੇ ਮੱਦੇਨਜ਼ਰ ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਸ (ਦਿਹਾਤੀ) ਨੇ ਯਾਤਰਾ ਦੇ ਰੂਟ ਦੇ ਨਾਲ-ਨਾਲ ਆਵਾਜਾਈ ਲਈ ਬਦਲਵੇਂ ਰੂਟਾਂ ਦੇ ਵੇਰਵੇ ਦਿੱਤੇ ਹਨ। ਪੁਲਸ ਵੱਲੋਂ 14 ਜਨਵਰੀ ਨੂੰ ਜਾਰੀ ਕੀਤੇ ਗਏ ਰੂਟਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਹੈ ਅਤੇ 15 ਜਨਵਰੀ ਨੂੰ ਇਸ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਈ ਸਮੱਸਿਆ ਨਾ ਆਵੇ। ਦਿਹਾਤੀ ਪੁਲਸ ਵੱਲੋਂ 14 ਜਨਵਰੀ ਨੂੰ ਜਾਰੀ ਕੀਤੇ ਗਏ ਬਦਲੇ ਹੋਏ ਟਰੈਫਿਕ ਪ੍ਰਬੰਧਾਂ ਅਨੁਸਾਰ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੀ ਟਰੈਫਿਕ ਬਾਈਪਾਸ ਬੰਗਾ, ਨਵਾਂਸ਼ਹਿਰ ਰਾਹੀਂ ਲੁਧਿਆਣਾ ਨੂੰ ਜਾਵੇਗੀ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਟਰੈਫਿਕ ਲੁਧਿਆਣਾ ਤੋਂ ਸਿੱਧਵਾਂ ਬੇਟ, ਮਹਿਤਪੁਰ, ਨਕੋਦਰ ਹੁੰਦੀ ਹੋਈ ਜਲੰਧਰ ਪਹੁੰਚੇਗੀ।  ਇਸੇ ਤਰ੍ਹਾਂ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਾਹਨ (ਵਨ-ਵੇ) ਕੋਨਿਕਾ ਰਿਜ਼ੋਰਟ ਤੋਂ ਗੁਰਾਇਆ, ਫਿਲੌਰ ਅਤੇ ਲੁਧਿਆਣਾ ਨੂੰ ਜਾਣਗੇ।

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਕਮਿਸ਼ਨਰੇਟ ਪੁਲਸ ਵੱਲੋਂ ਬਦਲਵੇਂ ਟਰੈਫਿਕ ਰੂਟਾਂ ਅਨੁਸਾਰ 15 ਜਨਵਰੀ ਨੂੰ ਲੁਧਿਆਣਾ-ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੀ ਟਰੈਫਿਕ ਫਗਵਾੜਾ ਤੋਂ ਮੇਹਟੀਆਣਾ ਹੋ ਕੇ ਹੁਸ਼ਿਆਰਪੁਰ ਪਹੁੰਚੇਗੀ। ਲੁਧਿਆਣਾ-ਫਗਵਾੜਾ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੈਫਿਕ ਮੇਹਟੀਆਣਾ, ਆਦਮਪੁਰ, ਭੋਗਪੁਰ ਤੋਂ ਟਾਂਡਾ, ਸ਼੍ਰੀ ਹਰਗੋਬਿੰਦਪੁਰ ਵਾਇਆ ਫਗਵਾੜਾ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ। ਲੁਧਿਆਣਾ ਤੋਂ ਜਲੰਧਰ, ਕਪੂਰਥਲਾ ਤੋਂ ਆਉਣ ਵਾਲੀ ਹੈਵੀ ਟਰੈਫਿਕ ਜਲੰਧਰ, ਕਪੂਰਥਲਾ ਤੋਂ ਫਿਲੌਰ ਵਾਇਆ ਨਕੋਦਰ ਪਹੁੰਚੇਗੀ।  

ਇਸੇ ਤਰ੍ਹਾਂ ਲੁਧਿਆਣਾ-ਫਗਵਾੜਾ ਤੋਂ ਜਲੰਧਰ ਅਤੇ ਕਪੂਰਥਲਾ ਨੂੰ ਆਉਣ ਵਾਲੀ ਟਰੈਫਿਕ ਜੰਡਿਆਲਾ ਤੋਂ ਜਮਸ਼ੇਰ ਤੱਕ 66 ਫੁੱਟੀ ਸੜਕ ਰਾਹੀਂ ਸਤਨਾਮਪੁਰਾ ਤੋਂ ਫਗਵਾੜਾ ਚਿੰਨੀ ਮਿੱਲ ਚੌਂਕ ਰਾਹੀਂ ਜਲੰਧਰ ਪਹੁੰਚੇਗੀ। ਜਲੰਧਰ ਤੋਂ ਫਗਵਾੜਾ ਜਾਣ ਵਾਲਾ ਟਰੈਫਿਕ 66 ਫੁੱਟੀ ਰੋਡ ਰਾਹੀਂ ਜਮਸ਼ੇਰ, ਜੰਡਿਆਲਾ ਤੋਂ ਸਤਨਾਮਪੁਰਾ ਤੋਂ ਹੁੰਦਾ ਹੋਇਆ ਫਗਵਾੜਾ ਪਹੁੰਚੇਗਾ।  ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲੀ ਟਰੈਫਿਕ ਆਦਮਪੁਰ ਤੋਂ ਜੰਡੂਸਿੰਘਾ, ਵਾਈ ਪੁਆਇੰਟ ਭਗਤ ਸਿੰਘ ਕਾਲੋਨੀ-ਮਕਸੂਦਾ ਚੌਂਕ ਅਤੇ ਵਰਕਸ਼ਾਪ ਚੌਂਕ ਤੋਂ ਹੁੰਦੀ ਹੋਈ ਲੰਮਾ ਪਿੰਡ ਚੌਂਕ ਤੋਂ ਹੁੰਦੀ ਹੋਈ ਜਲੰਧਰ ਪਹੁੰਚੇਗੀ।  

ਜਲੰਧਰ ਤੋਂ ਪਠਾਨਕੋਟ ਜਾਣ ਵਾਲਾ ਟਰੈਫਿਕ ਪਠਾਨਕੋਟ ਚੌਂਕ ਫਲਾਈਓਵਰ ਤੋਂ ਹੁੰਦੀ ਹੋਈ ਗੁਰਦਾਸਪੁਰ ਤੋਂ ਕਰਤਾਰਪੁਰ, ਬਿਆਸ, ਬਟਾਲਾ ਤੋਂ ਹੁੰਦੀ ਹੋਈ ਪਠਾਨਕੋਟ ਪਹੁੰਚੇਗੀ। ਕਮਿਸ਼ਨਰੇਟ ਪੁਲਸ ਨੇ ਲੋਕਾਂ ਨੂੰ 15 ਜਨਵਰੀ ਨੂੰ ਸਵੇਰੇ 7 ਵਜੇ ਤੋਂ ਯਾਤਰਾ ਦੇ ਅੰਤ ਤੱਕ ਡਾਇਵਰਟ ਕੀਤੇ ਰੂਟ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਟਰੈਫਿਕ ਡਾਇਵਰਸ਼ਨ ਸਬੰਧੀ ਵਧੇਰੇ ਜਾਣਕਾਰੀ/ਸਹਾਇਤਾ ਲਈ ਟਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 0181-2227296 ਅਤੇ 98763-00923 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News