ਪੰਜਾਬ 'ਚ ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਦਾ ਤੀਜਾ ਦਿਨ, ਲਾਡੋਵਾਲ ਟੋਲ ਪਲਾਜ਼ਾ ਤੋਂ ਕੀਤੀ ਸ਼ੁਰੂਆਤ

Saturday, Jan 14, 2023 - 09:05 AM (IST)

ਪੰਜਾਬ 'ਚ ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਦਾ ਤੀਜਾ ਦਿਨ, ਲਾਡੋਵਾਲ ਟੋਲ ਪਲਾਜ਼ਾ ਤੋਂ ਕੀਤੀ ਸ਼ੁਰੂਆਤ

ਲੁਧਿਆਣਾ : ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਤੀਜੇ ਦਿਨ ਲੁਧਿਆਣਾ ਤੋਂ ਫਗਵਾੜਾ ਵੱਲ ਚੱਲ ਰਹੀ ਹੈ। ਰਾਹੁਲ ਗਾਂਧੀ ਵੱਲੋਂ ਸਵੇਰੇ 7 ਵਜੇ ਇਸ ਯਾਤਰਾ ਦੀ ਸ਼ੁਰੂਆਤ ਲਾਡੋਵਾਲ ਟੋਲ ਪਲਾਜ਼ਾ ਤੋਂ ਕੀਤੀ ਗਈ ਸੀ। ਇਸ ਯਾਤਰਾ ਦੀ ਦੁਪਹਿਰ ਨੂੰ ਫਿਲੌਰ-ਗੋਰਾਇਆਂ 'ਚ ਬ੍ਰੇਕ ਹੋਵੇਗੀ। ਦੁਪਹਿਰ ਤੋਂ ਬਾਅਦ ਇਹ ਯਾਤਰਾ ਗੋਰਾਇਆਂ ਤੋਂ ਫਗਵਾੜਾ ਜਾਵੇਗੀ, ਜਿੱਥੇ ਰਾਤ ਦਾ ਠਹਿਰਾਅ ਹੋਵੇਗਾ ਅਤੇ ਅਗਲੇ ਦਿਨ ਯਾਤਰਾ ਜਲੰਧਰ ਜ਼ਿਲ੍ਹੇ 'ਚ ਰਹੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਲਾਇਆ ਧਰਨਾ, ਮਰੀਜ਼ਾਂ ਨੂੰ ਹੋਣਾ ਪਿਆ ਖੱਜਲ-ਖੁਆਰ

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਪੰਜਾਬ 'ਚ 10 ਜਨਵਰੀ ਨੂੰ ਇਹ ਯਾਤਰਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਦੇ ਖੰਨਾ ਤੱਕ ਯਾਤਰਾ ਕੱਢੀ। ਦੂਜੇ ਦਿਨ ਸਮਰਾਲਾ ਤੋਂ ਸ਼ੁਰੂ ਹੋਈ ਅਤੇ ਸਮਰਾਲਾ ਚੌਂਕ 'ਤੇ ਜਨਸਭਾ ਦੇ ਨਾਲ ਇਹ ਯਾਤਰਾ ਖ਼ਤਮ ਹੋ ਗਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 15 ਦਿਨਾਂ ਬਾਅਦ ਖਿੜੀ ਧੁੱਪ, 14 ਤਾਰੀਖ਼ ਤੋਂ ਬਾਅਦ ਮੁੜ ਵਧੇਗੀ ਠੰਡ

ਇਸ ਦਿਨ ਰਾਹੁਲ ਗਾਂਧੀ ਸ਼ਾਮ ਨੂੰ ਨਹੀਂ ਚੱਲੇ ਅਤੇ ਉਹ ਦਿੱਲੀ ਰਵਾਨਾ ਹੋ ਗਏ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਨਹੀਂ ਹੋਈ। ਹੁਣ ਰਾਹੁਲ ਗਾਂਧੀ ਵੱਲੋਂ ਅੱਜ ਫਿਰ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News