ਚੋਣ ਫਾਇਦਿਆਂ ਲਈ ਕਾਂਗਰਸੀਆਂ ਦੀ ਲੜਾਈ ਨੂੰ ਧਾਰਮਕ ਰੰਗਤ ਦੇ ਰਹੇ ਹਨ ਅਕਾਲੀ : ਆਸ਼ੂ

Friday, Oct 18, 2019 - 03:12 PM (IST)

ਚੋਣ ਫਾਇਦਿਆਂ ਲਈ ਕਾਂਗਰਸੀਆਂ ਦੀ ਲੜਾਈ ਨੂੰ ਧਾਰਮਕ ਰੰਗਤ ਦੇ ਰਹੇ ਹਨ ਅਕਾਲੀ : ਆਸ਼ੂ

ਲੁਧਿਆਣਾ (ਹਿਤੇਸ਼) : ਹਲਕਾ ਦਾਖਾ 'ਚ ਹੋਏ ਝਗੜੇ ਨੂੰ ਲੈ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਕਾਲੀ ਦਲ 'ਤੇ ਚੋਣ ਫਾਇਦਿਆਂ ਲਈ ਕਾਂਗਰਸੀਆਂ ਦੀ ਲੜਾਈ ਨੂੰ ਧਾਰਮਕ ਰੰਗਤ ਦੇਣ ਦਾ ਦੋਸ਼ ਲਾਇਆ ਹੈ। ਆਸ਼ੂ ਨੇ ਕਿਹਾ ਕਿ ਜਿਹੜੇ ਨੌਜਵਾਨ ਕੁੱਟ-ਮਾਰ ਅਤੇ ਬੇਅਦਬੀ ਦਾ ਦੋਸ਼ ਲਾ ਰਹੇ ਹਨ, ਉਹ ਅਕਾਲੀ ਦਲ ਵੱਲੋਂ ਕਾਂਗਰਸ 'ਚ ਫਿੱਟ ਕੀਤੇ ਗਏ ਸਨ ਅਤੇ ਇਹ ਨੌਜਵਾਨ ਅਕਾਲੀ ਦਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕਾਂਗਰਸੀਆਂ ਨੂੰ ਧਮਕਾ ਰਹੇ ਹਨ।

ਆਸ਼ੂ ਨੇ ਕਿਹਾ ਕਿ ਕਾਂਗਰਸ ਦੇ ਦਫਤਰ ਦੇ ਬਾਹਰ ਆਪਸ 'ਚ ਉਲਝੇ ਸਨ। ਉਨ੍ਹਾਂ 'ਚੋਂ ਕੁਝ ਕੁ ਨੇ ਅਕਾਲੀ ਦਲ ਦੀ ਸ਼ਹਿ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੂੰ ਜੋ ਲੋਕ ਸਮਰਥਨ ਦੇ ਰਹੇ ਹਨ, ਉਨ੍ਹਾਂ ਨੂੰ ਵਾਇਰਲ ਕੀਤੀ ਗਈ ਵੀਡੀਓ 'ਚ ਕੱਢੀਆਂ ਜਾ ਰਹੀਆਂ ਗਾਲ੍ਹਾਂ ਸੁਣਾਈ ਦੇ ਰਹੀਆਂ ਹਨ, ਕੀ ਇਹ ਕਿਸੇ ਅੰਮ੍ਰਿਤਧਾਰੀ ਸਿੱਖ ਦੀ ਮਰਿਆਦਾ ਦਾ ਹਿੱਸਾ ਹੈ। ਆਸ਼ੂ ਨੇ ਕਿਹਾ ਕਿ ਉਕਤ ਨੌਜਵਾਨਾਂ ਦਾ ਅਪਰਾਧਿਕ ਰਿਕਾਰਡ ਸਾਹਮਣੇ ਆ ਚੁੱਕਾ ਹੈ ਅਤੇ ਉਹ ਹਿਸਟਰੀਸ਼ੀਟਰ ਰਹੇ ਹਨ, ਜਿਨ੍ਹਾਂ ਨੂੰ ਬਿਕਰਮ ਮਜੀਠੀਆ ਵੱਲੋਂ ਹਮਾਇਤ ਦੇਣ ਤੋਂ ਸਾਫ ਹੋ ਗਿਆ ਹੈ ਕਿ ਸਾਰੀ ਘਟਨਾ ਦੀ ਯੋਜਨਾ ਕਿਸ ਨੇ ਕੀਤੀ ਸੀ ਅਤੇ ਚੋਣ ਫਾਇਦੇ ਲਈ ਕਾਂਗਰਸੀਆਂ ਦੀ ਲੜਾਈ ਨੂੰ ਧਾਰਮਕ ਰੰਗਤ ਦਿੱਤੀ ਜਾ ਰਹੀ ਹੈ। ਆਸ਼ੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪਹਿਲਾਂ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਲਈ ਗੈਂਗਸਟਰ ਨੂੰ ਹਮਾਇਤ ਦਿੱਤੀ ਗਈ ਅਤੇ ਖੁਦ ਬੇਅਦਬੀ ਕਰਨ ਵਾਲੇ ਹੁਣ ਹੋਛੀ ਸਿਆਸਤ ਕਰ ਰਹੇ ਹਨ।
 


author

Anuradha

Content Editor

Related News