ਸਰਹੱਦੀ ਖੇਤਰ ਅੰਦਰ ਨਾਂਮਾਤਰ ਦਿਖਾਈ ਦਿੱਤਾ ''ਭਾਰਤ ਬੰਦ'' ਦਾ ਅਸਰ
Wednesday, Aug 21, 2024 - 12:54 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਪਰ ਇਸ ਸੱਦੇ ਦਾ ਅਸਰ ਸਰਹੱਦੀ ਖੇਤਰ ਬਮਿਆਲ, ਦੀਨਾਨਗਰ, ਦੌਰਾਗਲਾ, ਬਹਿਰਾਮਪੁਰ ਸਮੇਤ ਆਲੇ-ਦੁਆਲੇ ਦੇ ਇਲਾਕੇ ਅੰਦਰ ਬਿਲਕੁਲ ਨਾਂਮਾਤਰ ਵੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਦੁਕਾਨਦਾਰਾ ਵੱਲੋਂ ਆਮ ਆਮ ਦੀ ਤਰ੍ਹਾਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ ਅਤੇ ਸਕੂਲ, ਕਾਲਜ ਪਹਿਲਾਂ ਦੀ ਤਰ੍ਹਾਂ ਹੀ ਖੁੱਲ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਕੁੱਝ ਦੁਕਾਨਦਾਰਾ ਵੱਲੋਂ ਕਿਹਾ ਗਿਆ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਭਾਰਤ ਬੰਦ ਕਿਉਂ ਹੈ, ਕਿਉਂਕਿ ਕਿ ਕਿਸੇ ਵੀ ਜੱਥੇਬੰਦੀ ਵੱਲੋਂ ਬੰਦ ਬਾਰੇ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਕਾਰਨ ਆਮ ਦੀ ਤਰ੍ਹਾਂ ਲੋਕ ਆਪਣੇ ਕਾਰੋਬਾਰ ਕਰ ਰਹੇ ਹਨ, ਜਿਸ ਕਾਰਨ ਬੰਦ ਦੀ ਕਾਲ ਦਾ ਅਸਰ ਨਾਂਮਾਤਰ ਦਿਖਾਈ ਦੇ ਰਿਹਾ ਹੈ।