ਪਟਿਆਲਾ ''ਚ ''ਬੰਦ'' ਦਾ ਮੁਕੰਮਲ ਅਸਰ, ਦੇਖੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ ਬਿਆਨ ਕਰਦੀਆਂ ਤਸਵੀਰਾਂ
Tuesday, Dec 08, 2020 - 11:45 AM (IST)
ਪਟਿਆਲਾ (ਬਲਜਿੰਦਰ) : ਕਿਸਾਨਾਂ ਵੱਲੋਂ ਖੇਤੀ ਸੁਧਾਰ ਕਾਨੂੰਨਾ ਦੇ ਵਿਰੋਧ 'ਚ ਕੀਤੇ ਗਏ ਬੰਦ ਦੇ ਐਲਾਨ ਦੇ ਸਮਰਥਨ 'ਚ ਪਟਿਆਲਾ ਮੁਕੰਮਲ ਬੰਦ ਹੈ। ਕਿਸਾਨਾ ਦੇ ਨਾਲ-ਨਾਲ ਦੁਕਾਨਦਾਰਾਂ, ਵਪਾਰੀਆਂ, ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਇਥੋਂ ਤੱਕ ਕਿ ਸਿੱਖਿਆ ਸੰਸਥਾਵਾਂ ਵੀ ਬੰਦ ਹਨ।
'ਜਗ ਬਾਣੀ' ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ, ਜਿੱਥੇ ਸਮੁੱਚੇ ਬਾਜ਼ਾਰ ਅਤੇ ਹੋਰ ਸੰਸਥਾਵਾਂ ਬੰਦ ਮਿਲਿਆ। ਦੋਧੀਆਂ ਵੱਲੋਂ ਅੱਜ ਲੋਕਾਂ ਦੇ ਘਰਾਂ 'ਚ ਦੁੱਧ ਦੀ ਸਪਲਾਈ ਨਹੀਂ ਕੀਤੀ ਗਈ ਅਤੇ ਸਬਜ਼ੀ ਵਾਲਿਆਂ ਨੇ ਵੀ ਮੁਕੰਮਲ ਹੜ੍ਹਤਾਲ ਰੱਖੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : 'ਬੰਦ' ਦੀ ਕਾਲ ਕਾਰਨ ਨਿੱਜੀ ਸਕੂਲ ਰਹਿਣਗੇ ਬੰਦ, ਪ੍ਰੀਖਿਆਵਾਂ ਵੀ ਰੱਦ
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਨੇ ਦੱਸਿਆ ਕਿ ਸਮੁੱਚੀਆਂ ਮੰਡੀਆਂ ਬੰਦ ਹਨ ਅਤੇ ਆੜ੍ਹਤੀਆਂ ਅਤੇ ਇਥੋਂ ਤੱਕ ਮੁਨੀਮਾ ਵੱਲੋਂ ਬੰਦ ਦੇ ਸਮਰਥਨ 'ਚ ਸਮੁੱਚੇ ਕੰਮ-ਕਾਜ ਠੱਪ ਰੱਖੇ ਗਏ।
ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਦੇ ਹੱਕ 'ਚ ਡਟੇ ਅਕਾਲੀ ਦਲ ਦਾ ਧਾਰਮਿਕ ਪ੍ਰੋਗਰਾਮਾਂ ਸਬੰਧੀ ਵੱਡਾ ਫ਼ੈਸਲਾ
ਸ਼ਹਿਰ 'ਚ ਕਈ ਥਾਵਾਂ 'ਤੇ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਦੇ ਸਮਰਥਨ 'ਚ ਪ੍ਰਦਰਸ਼ਨ ਕੀਤੇ ਗਏ। ਤ੍ਰਿਪੜੀ ਮੇਨ ਬਜ਼ਾਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਦੁਕਾਨਾਂ ਬੰਦ ਕਰਕੇ ਮਾਰਕਿਟ 'ਚ ਰੋਸ ਮਾਰਚ ਕੱਢਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ। ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸਮੁੱਚੇ ਆਗੂਆਂ ਅਤੇ ਵਰਕਰਾਂ ਨਾਲ ਕਿਸਾਨ ਬੰਦ ਦਾ ਸਮਰਥਨ ਕੀਤਾ।
ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਨੇ ਵੀ ਕਿਸਾਨਾ ਦੇ ਬੰਦ ਦਾ ਸਮਰਥਨ ਕੀਤਾ।
ਇੱਥੋਂ ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਵੱਲੋਂ ਬੀਤੇ ਦਿਨ ਮੀਟਿੰਗ ਕਰਕੇ ਬੰਦ ਦਾ ਸਮਰਥਨ ਕੀਤਾ ਜਾ ਚੁੱਕਿਆ ਹੈ।
ਨੋਟ : ਪਟਿਆਲਾ 'ਚ ਭਾਰਤ ਬੰਦ ਨੂੰ ਪੂਰਨ ਤੌਰ 'ਤੇ ਮਿਲ ਰਹੇ ਸਮਰਥਨ ਬਾਰੇ ਦਿਓ ਆਪਣੀ ਰਾਏ