ਵਿਆਹ ਸਮਾਗਮ ''ਤੇ ਜਾ ਰਹੇ ਭੰਗੜਾ ਗਰੁੱਪ ਨਾਲ ਵਾਪਰਿਆ ਹਾਦਸਾ, ਡਾਂਸਰ ਦੀ ਮੌਤ

Sunday, Nov 27, 2022 - 06:18 PM (IST)

ਵਿਆਹ ਸਮਾਗਮ ''ਤੇ ਜਾ ਰਹੇ ਭੰਗੜਾ ਗਰੁੱਪ ਨਾਲ ਵਾਪਰਿਆ ਹਾਦਸਾ, ਡਾਂਸਰ ਦੀ ਮੌਤ

ਫਤਿਆਬਾਦ (ਕੰਵਲ) : ਹਰੀਕੇ-ਫਤਿਆਬਾਦ ਰੋਡ ’ਤੇ ਆਉਂਦੇ ਪਿੰਡ ਚੱਕ ਮਹਿਰ ਦੇ ਕੋਲ ਇਕ ਡਾਂਸ ਗਰੁੱਪ ਦੀ ਗੱਡੀ ਪਲਟਣ ਕਾਰਨ ਇਕ ਡਾਂਸਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਲਾਲਾਬਾਦ-ਫਿਰੋਜ਼ਪੁਰ ਤੋਂ ਸੱਭਿਆਚਾਰਕ ਆਪਣੇ ਪ੍ਰੋਗਰਾਮ ਕਰਨ ਲਈ ਅੰਮ੍ਰਿਤਪੁਰ ਨੇੜੇ ਮੁੰਡੀ ਮੋੜ ਜਾ ਰਹੇ ਸੀ ਤਾਂ ਅਚਾਨਕ ਗੱਡੀ ਪਲਟਣ ਕਾਰਨ ਇਕ ਡਾਂਸਰ, ਜਿਸ ਦਾ ਨਾਮ ਨੀਰੂ ਪਤਨੀ ਚਰਨਜੀਤ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀ ਸਾਰੇ ਗਰੁੱਪ ਦੇ ਮੈਂਬਰਾਂ ਦਾ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦਿਆਂ ਨੈਸ਼ਨਲ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ

PunjabKesari

ਮੌਕੇ 'ਤੇ ਪਹੁੰਚੇ ਫਤਿਆਬਾਦ ਦੀ ਪੁਲਸ ਦੇ ਏ. ਐੱਸ. ਆਈ. ਜੈਮਲ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜ਼ਖ਼ਮੀਆਂ ਨੂੰ, ਜਿਨ੍ਹਾਂ ਦਾ ਨਾਮ ਪੂਜਾ ਰਾਣੀ ਪਤਨੀ ਮਨਪ੍ਰੀਤ ਸਿੰਘ ਚੌਕ ਟਹਿਲ ਸਿੰਘ ਵਾਲਾ ਫਿਰੋਜ਼ਪੁਰ, ਜਸਪ੍ਰੀਤ ਕੌਰ ਪਤਨੀ ਬਲਰਾਜ ਸਿੰਘ ਜਲਾਲਾਬਾਦ ਫਿਰੋਜ਼ਪੁਰ, ਅੰਜੂ ਪਤਨੀ ਚੀਨ ਸਿੰਘ ਜਲਾਲਾਬਾਦ ਫਿਰੋਜ਼ਪੁਰ, ਤਰਸੇਮ ਸਿੰਘ ਪੁੱਤਰ ਦਾਵਨ ਸਿੰਘ ਗੁਰਦਾਸਪੁਰ, ਹਰਜਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਪਿੰਡ ਹਬੀਬਵਾਲਾ ਫਿਰੋਜ਼ਪੁਰ ਨੂੰ ਹਸਪਤਾਲ ਖਡੂਰ ਸਾਹਿਬ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News