ਭਾਖੜਾ ਡੈਮ 'ਚ ਰਾਤੋ-ਰਾਤ ਹੋਰ ਵਧਿਆ ਪਾਣੀ ਦਾ ਪੱਧਰ

08/18/2019 10:39:35 AM

ਪਟਿਆਲਾ (ਪਰਮੀਤ)—ਭਾਖੜਾ ਡੈਮ 'ਚ ਰਾਤੋ-ਰਾਤ ਹੋਰ ਪਾਣੀ ਵਧ ਗਿਆ ਹੈ। ਇਸ ਡੈਮ 'ਚ ਕੱਲ੍ਹ ਸ਼ਾਮ 1674 ਫੁੱਟ ਪਾਣੀ ਸੀ, ਜੋ ਅੱਜ ਸਵੇਰੇ ਵਧ ਕੇ 1676.3 ਫੁੱਟ ਹੋ ਗਿਆ ਹੈ। ਡੈਮ 'ਚ ਖਤਰੇ ਦਾ ਨਿਸ਼ਾਨ 1680 ਫੁੱਟ 'ਤੇ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਬੀ.ਬੀ. ਐਂਮ ਬੀ. ਦੇ ਮੈਂਬਰ ਸ਼੍ਰੀ ਹਰਿੰਦਰ ਚੁੱਘ ਨੇ ਦੱਸਿਆ ਕਿ ਡੈਮ 'ਚ ਇਸ ਵੇਲੇ 1 ਲੱਖ 25 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ 56 ਹਜ਼ਾਰ ਕਿਊਸਿਕ ਪਾਣੀ ਡੈਮ 'ਚੋਂ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਬੀ.ਬੀ.ਐਮ.ਬੀ ਦੀ ਫੁੱਲ ਬੋਰਡ ਮੀਟਿੰਗ ਨੰਗਲ 'ਚ ਹੋ ਰਹੀ ਹੈ, ਜਿਸ 'ਚ ਚੇਅਰਮੈਨ ਤੇ ਹੋਰ ਮੈਂਬਰ ਸ਼ਮੂਲੀਅਤ ਕਰ ਰਹੇ ਹਨ। ਮੀਟਿੰਗ 'ਚ ਇਸ ਗੱਲ ਦਾ ਫੈਸਲਾ ਕੀਤਾ ਜਾਵੇਗਾ ਕਿ ਪਾਣੀ ਹੋਰ ਵਧਣ ਤੇ ਕੀ ਡੈਮ 'ਚੋਂ ਪਾਣੀ ਹੋਰ ਛੱਡਿਆ ਜਾਵੇ ਜਾਂ ਨਹੀਂ ਅਤੇ ਫਲੱਡ ਗੇਟ ਜੋ ਇਸ ਵੇਲੇ 4 ਫੁੱਟ ਤੱਕ ਖੁੱਲ੍ਹ ਗਏ ਹਨ ਉਹ ਬੰਦ ਕੀਤੇ ਜਾਣਗੇ ਜਾਂ ਨਹੀਂ।


Shyna

Content Editor

Related News