ਭਾਖੜਾ ਡੈਮ ''ਚ ਪਾਣੀ ਦਾ ਪੱਧਰ ਵਧਿਆ

Friday, Aug 02, 2019 - 01:55 PM (IST)

ਭਾਖੜਾ ਡੈਮ ''ਚ ਪਾਣੀ ਦਾ ਪੱਧਰ ਵਧਿਆ

ਨੰਗਲ (ਰਾਜਵੀਰ) : ਉੱਤਰ ਭਾਰਤ 'ਚ ਮਾਨਸੂਨ ਦੀ ਜ਼ੋਰਦਾਰ ਦਸਤਕ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਦੇ ਅਧਿਕਾਰੀਆਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਭਾਖੜਾ ਡੈਮ 'ਚ ਪਿਛਲੇ ਸਾਲ ਦੇ ਮੁਕਾਬਲੇ ਅੱਜ ਲਗਭਗ 83 ਫੁੱਟ ਜ਼ਿਆਦਾ ਪਾਣੀ ਦਾ ਪੱਧਰ ਰਿਕਾਰਡ ਕੀਤਾ ਗਿਆ ਹੈ ਜੋ ਗਰਮੀਆਂ ਤਕ ਬਿਜਲੀ ਉਤਪਾਦਨ 'ਚ ਸਹਾਇਕ ਮੰਨਿਆ ਜਾ ਰਿਹਾ ਹੈ। ਰਾਸ਼ਟਰੀ ਵਿਰਾਸਤ ਪਣ ਬਿਜਲੀ ਉਤਪਾਦਨ 'ਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਭਾਖੜਾ ਡੈਮ ਪ੍ਰਾਜੈਕਟ 'ਚ ਇਸ ਵਾਰ ਬਿਜਲੀ ਉਤਪਾਦਨ ਦਾ ਰਿਕਾਰਡ ਤੋੜਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪਰਬਤਾਂ ਦੀਆਂ ਚੋਟੀਆਂ 'ਤੇ ਲਗਾਤਾਰ ਹੋ ਰਹੀ ਬਰਸਾਤ ਨਾਲ ਆ ਰਹੇ ਪਾਣੀ ਨੇ ਗੋਬਿੰਦ ਸਾਗਰ ਝੀਲ ਨੂੰ ਨੱਕੋ-ਨਕ ਭਰ ਦਿੱਤਾ ਹੈ ਅਤੇ ਪਾਣੀ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਵਧ ਗਿਆ ਹੈ। ਫਿਲਹਾਲ ਝੀਲ 'ਚ ਪਾਣੀ ਦਾ ਪੱਧਰ ਫਲੱਡ ਗੇਟਾਂ ਤੋਂ ਲਗਭਗ 30 ਫੁੱਟ ਘੱਟ ਹੈ ਪਰ ਜਿਸ ਤੇਜ਼ੀ ਨਾਲ ਪਾਣੀ ਝੀਲ 'ਚ ਆ ਰਿਹਾ ਹੈ ਉਸ ਨਾਲ ਉਕਤ ਅੰਕੜਾ ਵੀ ਪੂਰਾ ਹੁੰਦੇ ਦੇਰ ਨਹੀਂ ਲੱਗੇਗੀ। ਗੋਬਿੰਦ ਸਾਗਰ ਝੀਲ 'ਚ ਆਉਣ ਵਾਲੇ ਪਾਣੀ ਦਾ ਪੱਧਰ 65.024 ਕਿਊਸਿਕ ਬਣਿਆ ਹੈ ਜਦਕਿ 18,853 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਮੱਛੀਆਂ ਫੜਨ 'ਤੇ ਲੱਗੀ ਪਾਬੰਦੀ ਜਾਰੀ
ਹਿਮਾਚਲ ਸਰਕਾਰ ਦੇ ਮੱਛੀ ਪਾਲਣ ਵਿਭਾਗ ਨੇ ਜਾਰੀ ਨੋਟੀਫਿਕੇਸ਼ਨ 'ਚ ਗੋਬਿੰਦ ਸਾਗਰ ਝੀਲ 'ਚ ਮੱਛੀਆਂ ਫੜਨ 'ਤੇ 15 ਅਗਸਤ ਤਕ ਪਾਬੰਦੀ ਨੂੰ ਜਾਰੀ ਰੱਖਿਆ ਹੈ। ਹਰ ਸਾਲ 'ਫਿਸ਼ ਬ੍ਰੀਡਿੰਗ' ਦੇ ਕਾਰਣ ਇਹ ਪਾਬੰਦੀ 31 ਜੁਲਾਈ ਤਕ ਹੁੰਦੀ ਹੈ ਜਦਕਿ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 16 ਅਗਸਤ ਤੋਂ ਗੋਬਿੰਦ ਸਾਗਰ ਝੀਲ ਦੀ ਮੱਛੀ ਬਾਜ਼ਾਰ 'ਚ ਵਿਕਣ ਲਈ ਉਪਲਬੱਧ ਹੋਵੇਗੀ।


author

Anuradha

Content Editor

Related News