ਭਾਈ ਰਾਜੋਆਣਾ ਤੋਂ ਇਲਾਵਾ ਬਾਕੀ ਸਿੰਘਾਂ ਦੀਆਂ ਰਿਹਾਈਆਂ ਬਾਦਲਾਂ ਦੇ ਏਜੰਡੇ ’ਤੇ ਨਹੀਂ : ਭੋਮਾ

05/19/2022 10:07:48 AM

ਅੰਮ੍ਰਿਤਸਰ (ਜ. ਬ.)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਪਤ ਏਜੰਡੇ ਤਹਿਤ ਇਕੱਲੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰਵਾਉਣਾ ਚਾਹੁੰਦਾ ਹੈ। ਉਹ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਖਾਨਾਪੂਰਤੀ ਕਰ ਰਿਹਾ ਹੈ। ਬਾਦਲ ਵਿਰੋਧੀ ਲਾਣਾ ਬਾਦਲਾਂ ਦੇ ਟ੍ਰੈਪ ’ਚ ਫਸ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਉਨ੍ਹਾਂ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀ ਗਰਦਾਨਣ ਵਾਲਿਆਂ ਲਈ ਅੱਜ ਬਾਦਲਕੇ ਪੰਥ ਪ੍ਰਸਤ ਕਿਵੇਂ ਹੋ ਗਏ। ਉਨ੍ਹਾਂ ਕਿਹਾ ਕਿ ਮੌਕਾ ਮਿਲਣ ’ਤੇ ਬਾਦਲ ਸਭ ਤੋਂ ਪਹਿਲਾਂ ਤੁਹਾਡੀਆਂ ਸਿਆਸੀ ਸ਼ਹੀਦੀਆਂ ਕਰਨਗੇ, ਜਿਵੇਂ ਕੁਲਦੀਪ ਸਿੰਘ ਵਡਾਲਾ, ਪ੍ਰੇਮ ਸਿੰਘ ਲਾਲਪੁਰਾ, ਕੈਪਟਨ ਕੰਵਲਜੀਤ ਸਿੰਘ ਤੇ ਜਥੇ. ਗੁਰਚਰਨ ਸਿੰਘ ਟੌਹੜਾ ਆਦਿ ਦੀਆਂ ਕੀਤੀਆਂ ਸਨ।

 


rajwinder kaur

Content Editor

Related News