ਭਰਾ-ਭੈਣ ਦੇ ਪਵਿੱਤਰ ਪਿਆਰ ਦਾ ਪ੍ਰਤੀਕ ‘ਭਾਈ ਦੂਜ’ ਦਾ ਤਿਉਹਾਰ, ਜਾਣੋ ਤਿਲਕ ਲਗਾਉਣ ਦਾ ਸ਼ੁੱਭ ਸਮਾਂ

Monday, Nov 16, 2020 - 10:21 AM (IST)

ਭਰਾ-ਭੈਣ ਦੇ ਪਵਿੱਤਰ ਪਿਆਰ ਦਾ ਪ੍ਰਤੀਕ ‘ਭਾਈ ਦੂਜ’ ਦਾ ਤਿਉਹਾਰ, ਜਾਣੋ ਤਿਲਕ ਲਗਾਉਣ ਦਾ ਸ਼ੁੱਭ ਸਮਾਂ

ਜਲੰਧਰ (ਬਿਊਰੋ) - ਦੀਵਾਲੀ ਤੋਂ 2 ਦਿਨ ਬਾਅਦ ਭਾਈ ਦੂਜ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀਆਂ ਕਾਮਨਾ ਕਰਦੀਆਂ ਹਨ। ਮੱਥੇ 'ਤੇ ਭੈਣ ਦੇ ਹੱਥੋਂ ਟਿੱਕਾ (ਤਿਲਕ) ਲਗਾਵਾਉਣਾ ਅਤੇ ਭੈਣ ਦੇ ਹੱਥ ਨਾਲ ਬਣੇ ਖਾਣੇ ਨੂੰ ਖਾਣ ਦੀ ਮਾਨਤਾ ਹੈ। ਭੈਣ ਆਪਣੇ ਭਰਾ ਦੇ ਲੰਬੀ ਉਮਰ ਲਈ ਯਮ ਦੀ ਪੂਜਾ ਕਰਦੀ ਹੈ ਅਤੇ ਵਰਤ ਰੱਖਦੀ ਹੈ। 

ਰੱਖੜੀ ਦੀ ਤਰ੍ਹਾਂ ਇਸ ਦਿਨ ਵੀ ਭਰਾ ਆਪਣੀ ਭੈਣ ਨੂੰ ਕਈ ਤੋਹਫੇ ਦਿੰਦੇ ਹਨ। ਮਾਨਤਾ ਹੈ ਕਿ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਭੈਣਾਂ ਉਨ੍ਹਾਂ ਦੇ ਘਰ ਜਾਂਦੀਆਂ ਹਨ ਪਰ ਭਾਈ ਦੂਜ 'ਤੇ ਭਰਾ ਆਪਣੇ ਭੈਣ ਦੇ ਘਰ ਜਾਂਦੇ ਹਨ। ਜਿਹੜਾ ਭਰਾ ਆਪਣੀ ਭੈਣ ਤੋਂ ਪਿਆਰ ਅਤੇ ਪ੍ਰਸੰਨਤਾ ਨਾਲ ਮਿਲਦਾ ਹੈ, ਉਨ੍ਹਾਂ ਦੇ ਘਰ ਖਾਣਾ ਖਾਂਦਾ ਹੈ ਉਸ ਨੂੰ ਯਮ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਭਾਈ ਦੂਜ ਮਨਾਉਣ ਦਾ ਸ਼ੂੱਭ ਸਮਾਂ
ਭਾਈ ਦੂਜ ਮਨਾਉਣ ਦੀ ਤਾਰੀਖ਼ - ਸੋਮਵਾਰ, 16 ਨਵੰਬਰ 2020
ਭਾਈ ਦੂਜ ਤਿਲਕ ਲਗਾਉਣ ਦਾ ਸ਼ੁੱਭ ਮਹੂਰਤ - 13:10 ਤੋਂ 15:17 ਸ਼ਾਮ (16 ਨਵੰਬਰ 2020)
ਭਾਈ ਦੂਜ ਦੀ ਦੂਜੀ ਤਾਰੀਖ਼ ਦਾ ਸ਼ੁੱਭ ਮਹੂਰਤ - 07:05 ਵਜੇ (16 ਨਵੰਬਰ 2020)
ਦੂਜੀ ਤਾਰੀਖ ਖ਼ਤਮ - 03:56 ਵਜੇ (17 ਨਵੰਬਰ 2020)

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

PunjabKesari

ਪੂਜਾ ਵਾਲੀ ਥਾਲੀ ’ਚ ਰੱਖੋ ਇਹ ਚੀਜ਼ਾਂ 
ਭਾਈ ਦੂਜ ਦੀ ਥਾਲੀ ਵਿਚ 5 ਪਾਨ ਦੇ ਪੱਤੇ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਜ਼ਰੂਰ ਰੱਖੋ। ਤਿਲਕ ਭੇਟ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਹਰ ਚੀਜ਼ ਪਾਣੀ ਛਿੜਕ ਕੇ ਅਰਪਣ ਕਰੋ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰੋ। ਇਸ ਤੋਂ ਇਲਾਵਾ ਥਾਲੀ ’ਚ ਸਿੰਦੂਰ, ਫੁੱਲ, ਚਾਵਲ ਦੇ ਦਾਣੇ, ਨਾਰਿਅਲ ਅਤੇ ਮਠਿਆਈ ਵੀ ਰੱਖੋ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

ਕਿਵੇਂ ਮਨਾਉਣ ਭੈਣਾਂ ਭਾਈ ਦੂਜ
ਇਸ ਦਿਨ ਭੈਣਾਂ ਪਵਿੱਤਰ ਜਲ 'ਚ ਇਸ਼ਨਾਨ ਕਰਨ ਤੋਂ ਬਾਅਦ ਮਰਕੰਡੇਏ, ਬਲੀ, ਹਨੂਮਾਨ, ਵਭੀਸ਼ਨ, ਕ੍ਰਿਪਾਚਾਰੀਆ ਅਤੇ ਪ੍ਰਸ਼ੂਰਾਮ ਜੀ ਆਦਿ ਅੱਠ ਚਿਰੰਜੀਵੀਆਂ ਦਾ ਵਿਧੀ ਅਨੁਸਾਰ ਪੂਜਾ ਕਰਨ ਤੋਂ ਬਾਅਦ 'ਚ ਭਰਾ ਦੇ ਮੱਥੇ 'ਤੇ ਟਿੱਕਾ ਲਗਾਉਂਦੀਆਂ ਹਨ ਅਤੇ ਸੂਰਜ, ਚੰਦਰਮਾ, ਪ੍ਰਿਥਵੀ ਅਤੇ ਸਾਰੇ ਦੇਵਤਾਵਾਂ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਪ੍ਰਾਥਨਾ ਕਰਦੀਆਂ ਹਨ।

PunjabKesari

ਯਮ ਨੇ ਯਮੁਨਾ ਨੂੰ ਦਿੱਤਾ ਇਹ ਵਰਦਾਨ 
ਇਸ ਪੁਰਾਣੀ ਕਥਾ ਅਨੁਸਾਰ ਭਗਵਾਨ ਸੂਰਜ ਦੀ ਪੁੱਤਰੀ ਯਮਨਾ ਕਾਫੀ ਸਮੇਂ ਤੱਕ ਆਪਣੇ ਭਰਾ ਯਮ ਨੂੰ ਨਾ ਮਿਲ ਸਕੀ, ਕਿਉਂਕਿ ਯਮ ਨੂੰ ਆਪਣੇ ਕੰਮਾਂ ਤੋਂ ਵਿਹਲ ਨਹੀਂ ਸੀ। ਜਦੋਂ ਯਮੀ ਦਾ ਮਨ ਬਹੁਤ ਉਦਾਸ ਹੋਇਆ ਤਾਂ ਉਸਨੇ ਜ਼ਰੂਰੀ ਸੁਨੇਹਾ ਭੇਜ ਕੇ ਜਲਦੀ ਮਿਲਣ ਲਈ ਕਿਹਾ। ਭੈਣ ਵੱਲੋਂ ਜਲਦੀ ਮਿਲਣ ਤੇ ਭਰਾ ਬਹੁਤ ਜਲਦੀ ਭੈਣ ਨੂੰ ਮਿਲਣ ਲਈ ਆਇਆ। ਉਸ ਦਿਨ ਭਾਈ ਦੂਜ ਵਾਲਾ ਦਿਨ ਸੀ। ਭੈਣ ਨੇ ਆਪਣੇ ਭਰਾ ਦਾ ਸਵਾਗਤ ਕੀਤਾ ਤੇ ਭਰਾ ਨੇ ਭੈਣ ਨੂੰ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ ਤੇ ਭੈਣ ਨੇ ਭਰਾ ਨੂੰ ਘੱਟੋ ਘੱਟ ਸਾਲ ‘ਚ ਇਕ ਵਾਰ ਇਸ ਦਿਨ ਮਿਲਣ ਦਾ ਵਰ ਮੰਗਿਆ। ਭਗਵਾਨ ਯਮ ਨੇ ਇਹ ਗੱਲ ਬੜੀ ਖੁਸ਼ੀ ਨਾਲ ਸਵੀਕਾਰ ਕੀਤੀ ਤੇ ਕਿਹਾ ਲੋਕ ਤਾਂ ਮੇਰਾ ਨਾਂ ਲੈਣ ਤੋਂ ਡਰਦੇ ਹਨ, ਪਰ ਤੁਸੀਂ ਮੈਨੂੰ ਖੁਸ਼ੀ ਨਾਲ ਮਿਲਣ ਲਈ ਕਹਿ ਰਹੇ ਹੋ, ਫਿਰ ਕਿਉਂ ਨਾ ਆਵਾਂਗਾ। ਸੋ ਅੱਜ ਦੇ ਦਿਨ ਕੋਈ ਵੀ ਭੈਣ ਆਪਣੇ ਪਾਪੀ ਤੋਂ ਪਾਪੀ ਭਰਾ ਤੇ ਟਿੱਕਾ ਲਾਵੇਗੀ ਤਾਂ ਉਸ ਦੇ ਪਾਪ ਦੂਰ ਹੋ ਜਾਣਗੇ। ਉਸ ਦਿਨ ਤੋਂ ਹੀ ਇਹ ਭਾਈ–ਦੂਜ ਦਾ ਤਿਉਹਾਰ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

PunjabKesari


author

rajwinder kaur

Content Editor

Related News