ਮਹਾ ਡਿਬੇਟ ਦੌਰਾਨ CM ਭਗਵੰਤ ਮਾਨ ਨੇ ਸੁਣਾਇਆ ਭ੍ਰਿਸ਼ਟ ਤਹਿਸੀਲਦਾਰ ਦਾ ਕਿੱਸਾ
Wednesday, Nov 01, 2023 - 06:22 PM (IST)
ਲੁਧਿਆਣਾ (ਰਮਨਦੀਪ ਸਿੰਘ ਸੋਢੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਵਿਚ ਮਹਾ ਡਿਬੇਟ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਕੇ ਬੋਲਦਿਆਂ ਇਕ ਭ੍ਰਿਸ਼ਟਾਚਾਰੀ ਤਹਿਸੀਲਦਾਰ ਦਾ ਕਿੱਸਾ ਸਾਂਝਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ ਅਜਿਹੀਆਂ ਫਾਈਲਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਮੇਰਾ ਸਿਰ ਚਕਰਾ ਜਾਂਦਾ ਹੈ ਅਤੇ ਤਾਰੀਫ਼ ਕਰਨੀ ਬਣਦੀ ਹੈ ਕਿ ਭ੍ਰਿਸ਼ਟਾਚਾਰ ਦੇ ਕਿਹੜੇ-ਕਿਹੜੇ ਤਰੀਕੇ ਲੱਭੇ ਗਏ ਹਨ।
ਇਕ ਕਿੱਸਾ ਸੁਣਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਕ ਤਹਿਸੀਲਦਾਰ ਬਾਰੇ ਪਤਾ ਲੱਗਾ ਸੀ ਕਿ ਉਹ ਰਜਿਸਟਰੀਆਂ ਕਰਵਾਉਣ ਦੇ ਪੈਸੇ ਲੈਂਦਾ ਹੈ। ਫਿਰ ਅਸੀਂ ਉਸ ਦੇ ਦਫ਼ਤਰ ਵਿਚ ਕੈਮਰਾ ਲੱਗਵਾ ਦਿੱਤਾ। ਅਸੀਂ ਵੇਖਿਆ ਕਿ ਤਹਿਸੀਲਦਾਰ ਨੇ ਸਾਰਾ ਦਿਨ ਕਿਸੇ ਕੋਲੋਂ ਰਜਿਸਟਰੀ ਲਈ ਕੋਈ ਵੀ ਪੈਸੇ ਨਹੀਂ ਲਏ। ਅਗਲੇ ਦਿਨ ਵੀ ਉਸ ਨੇ ਕੋਈ ਪੈਸਾ ਨਾ ਲਿਆ ਜਦਕਿ ਲੋਕ ਉਸ ਤਹਿਸੀਲਦਾਰ ਬਾਰੇ ਕਹਿੰਦੇ ਰਹੇ ਕਿ ਉਹ ਪੈਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਉਸ ਤਹਿਸੀਲਦਾਰ ਦੀ ਵੀਡੀਓ ਮੈਂ ਆਪਣੇ ਆਈਪੇਡ ਵਿਚ ਦੋਬਾਰਾ ਵੇਖੀ ਤਾਂ ਮੈਂ ਵੇਖਿਆ ਕਿ ਉਹ ਤਹਿਸੀਲਦਾਰ ਰਜਿਸਟਰੀ ਦੀਆਂ ਤਿੰਨ-ਚਾਰ ਲਾਈਨਾਂ ਪੜ੍ਹ ਕੇ ਚਾਰ-ਪੰਜ ਬੰਦੇ ਵਾਪਸ ਮੋੜਦਾ ਹੋਇਆ ਨਜ਼ਰ ਆਇਆ। ਇਸ ਦੇ ਨਾਲ ਹੀ ਉਸ ਦੇ ਸਟਾਫ਼ ਮੈਂਬਰ ਬੰਦੇ ਰਜਿਸਟਰੀ ਕਰਵਾਉਣ ਵਾਲੇ ਨੂੰ ਬਾਹਰ ਲਿਜਾਂਦੇ ਨਜ਼ਰ ਆਏ। ਬਾਹਰੋਂ ਸਟਾਫ਼ ਦਾ ਬੰਦਾ 14 ਨੰਬਰ ਕਮਰੇ ਵਿਚ ਭੇਜ ਦਿੰਦਾ ਸੀ। ਉਥੋਂ ਰਜਿਸਟਰੀ ਕਰਵਾਉਣ ਵਾਲੇ ਨੂੰ 28 ਨੰਬਰ ਕਮਰੇ ਵਿਚ ਭੇਜ ਦਿੱਤਾ ਜਾਂਦਾ ਸੀ, ਜਿੱਥੇ ਉਥੇ ਸਟਾਫ਼ ਦਾ ਮੈਂਬਰ ਕਹਿੰਦਾ ਸੀ ਕਿ ਤੁਰੰਤ ਰਜਿਸਟਰੀ ਕਰਵਾਉਣ ਲਈ 50 ਹਜ਼ਾਰ ਲੱਗੇਗਾ, ਫਿਰ 35 ਹਜ਼ਾਰ 'ਤੇ ਗੱਲ ਖ਼ਤਮ ਹੋ ਜਾਂਦੀ ਸੀ।
ਇਹ ਵੀ ਪੜ੍ਹੋ: ਮਹਾਡਿਬੇਟ ਦੀਆਂ ਤਿਆਰੀਆਂ, CM ਮਾਨ ਦੇ ਲੈਫਟ ਹੈਂਡ ਸੁਖਬੀਰ ਤੇ ਰਾਈਟ ਹੈਂਡ ਲੱਗੀ ਜਾਖੜ ਦੀ ਕੁਰਸੀ
28 ਨੰਬਰ ਕਮਰੇ ਵਾਲਾ ਮੈਂਬਰ ਉਸ ਨੂੰ 14 ਨੰਬਰ ਕਮਰੇ ਵਾਲੇ ਕੋਲ ਭੇਜ ਦਿੰਦਾ ਹੈ ਅਤੇ ਵਟਸਐਪ ਕਰਕੇ ਰਜਿਸਟਰੀ ਵਿਚ ਹੀ ਲਿੱਖ ਦਿੰਦਾ ਸੀ ਕਿ ਪੈਸੇ ਆ ਗਏ ਹਨ। ਫਿਰ ਉਸ ਦੇ ਘਰ ਵਿਚ ਕੈਮਰੇ ਲਾਏ ਗਏ। ਬਾ-ਰਕਬਾ, ਬਾ-ਵਸੂਲ ਪਤਾ ਨਹੀਂ ਕੀ-ਕੀ ਲਿੱਖ ਦਿੰਦਾ ਸੀ, ਜਿਸ ਨੂੰ ਪੜ੍ਹ ਕੇ ਤਹਿਸੀਲਦਾਰ ਵੀ ਕਹਿ ਦਿੰਦਾ ਸੀ ਕਿ ਹੁਣ ਠੀਕ ਹੈ। ਇਸ ਤਰ੍ਹਾਂ ਭਗਵੰਤ ਮਾਨ ਨੇ ਭ੍ਰਿਸ਼ਟ ਤਹਿਸੀਲਦਾਰ ਦਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਹੋਰ ਕਿਤੇ ਵੀ ਵਿਅਕਤੀ ਨੂੰ ਨਹੀਂ ਭੇਜਿਆ ਜਾਂਦਾ ਸੀ ਸਿਰਫ਼ 14 ਅਤੇ 28 ਨੰਬਰ ਦੇ ਕਮਰੇ ਵਿਚ ਹੀ ਰਜਿਸਟਰੀ ਕਰਵਾਉਣ ਵਾਲੇ ਨੂੰ ਭੇਜ ਦਿੱਤਾ ਜਾਂਦਾ ਸੀ। ਫਿਰ ਉਸ ਦੇ ਘਰ ਵਿਚ ਕੈਮਰੇ ਲਗਾਏ ਗਏ ਅਤੇ ਫਿਰ ਰੈਵੇਨਿਊ ਵਿਭਾਗ ਨੂੰ ਬੁਲਾਇਆ ਗਿਆ ਅਤੇ ਕਿਹਾ ਗਿਆ ਕਿ ਸਰਲ ਭਾਸ਼ਾ ਵਿਚ ਰਜਿਸਟਰੀਆਂ ਕੀਤੀਆਂ ਜਾਣ। ਕੋਈ ਬਾ-ਰਕਬਾ, ਬਾ-ਵਸੂਲ ਨਹੀਂ ਲਿਖੇਗਾ। ਹੁਣ ਇਸ ਸਮੇਂ ਪੰਜਾਬੀ ਭਾਸ਼ਾ ਵਿਚ ਰਜਿਸਟਰੀਆਂ ਲਿਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਬਾਰੇ ਸਰਕਾਰ ਵੱਲੋਂ ਬੇਹੱਦ ਵੱਡੇ-ਵੱਡੇ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ