ਜਲੰਧਰ ’ਚ ਰੋਡ ਸ਼ੋਅ ਦੌਰਾਨ ਬੋਲੇ CM ਮਾਨ, ‘ਆਪ’ ਉਮੀਦਵਾਰ ਜਿਤਾਓ, ਵਿਕਾਸ ਦੀ ਲਾ ਦੇਵਾਂਗੇ ਝੜੀ

Thursday, May 04, 2023 - 08:15 PM (IST)

ਜਲੰਧਰ ’ਚ ਰੋਡ ਸ਼ੋਅ ਦੌਰਾਨ ਬੋਲੇ CM ਮਾਨ, ‘ਆਪ’ ਉਮੀਦਵਾਰ ਜਿਤਾਓ, ਵਿਕਾਸ ਦੀ ਲਾ ਦੇਵਾਂਗੇ ਝੜੀ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਸੁਸ਼ੀਲ ਰਿੰਕੂ ਦੇ ਹੱਕ 'ਚ ਰੋਡ ਸ਼ੋਅ ਕਰਦਿਆਂ ਕਿਹਾ ਕਿ 10 ਮਈ ਨੂੰ ਜਲੰਧਰ ਦੇ ਲੋਕਾਂ ਨੂੰ ਅਜਿਹਾ ਮੌਕਾ ਮਿਲਿਆ ਹੈ ਕਿ ਤੁਸੀਂ 'ਆਪ' ਦਾ ਆਪਣਾ ਉਮੀਦਵਾਰ ਲੋਕ ਸਭਾ ਸੀਟ 'ਚ ਭੇਜ ਸਕਦੇ ਹੋ। ਇਸ ਨਾਲ ਜਲੰਧਰ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਅਗਲੇ ਸਾਲ ਮਈ ਵਿੱਚ ਫਿਰ ਲੋਕ ਸਭਾ ਚੋਣਾਂ ਹਨ।

ਇਹ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ’ਤੇ ਆਵਾਜਾਈ ਹੋਈ ਸੁਖਾਲੀ

ਮਾਨ ਨੇ ਕਿਹਾ, "ਜਲੰਧਰ ਵਾਸੀਓ, ਤੁਸੀਂ ਮੇਰੇ ਸਮੇਤ ਅਰਵਿੰਦ ਕੇਜਰੀਵਾਲ ਤੇ ਸੁਸ਼ੀਲ ਰਿੰਕੂ 'ਤੇ 11 ਮਹੀਨੇ ਭਰੋਸਾ ਕਰਕੇ ਦੇਖੋ, ਜੇਕਰ ਇਹ ਅਸਫ਼ਲ ਸਾਬਤ ਹੁੰਦੇ ਹਨ ਤਾਂ ਅਗਲੀ ਵਾਰ ਤੁਸੀਂ ਜ਼ਮਾਨਤ ਜ਼ਬਤ ਕਰਵਾ ਦੇਣਾ।" ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਤੋਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ 3 ਮੈਂਬਰ ਹਨ। ਹਰ ਸੰਸਦ ਮੈਂਬਰ ਨੂੰ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਮਿਲਦੇ ਹਨ।

ਇਹ ਵੀ ਪੜ੍ਹੋ : ਜਲੰਧਰ : ਗੰਦੇ ਨਾਲੇ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ ’ਚ ਫੈਲੀ ਦਹਿਸ਼ਤ

ਉਨ੍ਹਾਂ ਕਿਹਾ ਕਿ ਜੇਕਰ ਰਿੰਕੂ ਐੱਮਪੀ ਬਣਦੇ ਹਨ ਤਾਂ ਜਲੰਧਰ ਦੇ ਵਿਕਾਸ ਲਈ 20 ਕਰੋੜ ਰੁਪਏ ਆਉਣਗੇ, ਪੰਜਾਬ ਸਰਕਾਰ ਵੀ ਸਹਿਯੋਗ ਦੇਵੇਗੀ ਤਾਂ ਇੱਥੇ ਵਿਕਾਸ ਦੀ ਝੜੀ ਲੱਗ ਜਾਵੇਗੀ। ਦਿੱਲੀ ਦੀ ਤਰਜ਼ 'ਤੇ ਜਲੰਧਰ 'ਚ ਵੀ ਕੂੜੇ ਦੇ ਪਹਾੜ ਹਟਾਏ ਜਾਣਗੇ। ਸ਼ਹਿਰ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਵਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News