ਭਗਵੰਤ ਮਾਨ ਦੇ ਖਟਕੜ ਕਲਾਂ 'ਚ ਸਹੁੰ ਚੁੱਕਣ ਨੂੰ ਲੈ ਕੇ ਛਿੜੀ ਨਵੀਂ ਚਰਚਾ, ਆਖੀ ਜਾ ਰਹੀ ਇਹ ਵੱਡੀ ਗੱਲ

Friday, Mar 25, 2022 - 11:58 AM (IST)

ਲੁਧਿਆਣਾ (ਹਿਤੇਸ਼) : ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੀ ਬਜਾਏ ਖਟਕੜ ਕਲਾਂ 'ਚ ਸਹੁੰ ਚੁੱਕਣ ਨੂੰ ਲੈ ਕੇ ਭਾਵੇਂ ਹੀ ਆਮ ਆਦਮੀ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਸਿਆਸੀ ਗਲਿਆਰਿਆਂ 'ਚ ਇਸ ਨੂੰ ਦੋਆਬਾ 'ਚ ਪੈਰ ਜਮਾਉਣ ਦੀ ਕਵਾਇਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਮਾਲਵਾ 'ਚ ਲਗਭਗ ਕਲੀਨ ਸਵੀਪ ਕਰ ਦਿੱਤਾ ਹੈ ਅਤੇ ਮਾਝਾ 'ਚ ਦੂਜੇ ਨੰਬਰ 'ਤੇ ਜਿੱਤ ਹਾਸਲ ਹੋਈ ਹੈ ਪਰ ਦੋਆਬਾ 'ਚ ਆਮ ਆਦਮੀ ਪਾਰਟੀ ਨੂੰ ਲਹਿਰ ਦੇ ਮੁਤਾਬਕ ਰਿਸਪਾਂਸ ਨਹੀਂ ਮਿਲਿਆ। ਹਾਲਾਂਕਿ ਦੋਆਬਾ 'ਚ ਆਮ ਆਦਮੀ ਪਾਰਟੀ ਦੇ 10 ਵਿਧਾਇਕ ਜਿੱਤੇ ਹਨ ਪਰ ਕਾਂਗਰਸ ਦੇ ਨਾਲ ਅਕਾਲੀ ਦਲ, ਭਾਜਪਾ ਅਤੇ ਬਸਪਾ ਨੇ 13 ਸੀਟਾਂ 'ਤੇ ਕਬਜ਼ਾ ਜਮਾ ਲਿਆ ਹੈ, ਜਿਸ 'ਚ ਕਪੂਰਥਲਾ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲੀ ਅਤੇ ਕਾਂਗਰਸ ਦੀ ਜਿੱਤ ਦੇ ਮਾਮਲੇ 'ਚ ਜਲੰਧਰ ਸਭ ਤੋਂ ਅੱਗੇ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਵੱਲੋਂ ਨੇੜਲੇ ਸੂਬਿਆਂ ਨੂੰ ਅੱਜ ਦਾ ਦਿਨ ਮਰੀਜ਼ ਰੈਫ਼ਰ ਨਾ ਕਰਨ ਦੀ ਅਪੀਲ, ਜਾਣੋ ਕਾਰਨ

ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਦੋਆਬਾ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਦਿਸ਼ਾ 'ਚ ਕਦਮ ਵਧਾਇਆ ਹੈ, ਜਿਸ ਦੀ ਸ਼ੁਰੂਆਤ ਨਵਾਂਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀ ਨਬਜ਼ ਨੂੰ ਸਮਝਦੇ ਹੋਏ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਸਹੁੰ ਚੁੱਕ ਸਮਾਰੋਹ ਕਰਨ ਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਦਲਿਤ ਵੋਟ ਬੈਂਕ 'ਚ ਸੇਂਧ ਲਾਣ ਲਈ ਆਉਣ ਵਾਲੇ ਸਮੇਂ ਦੌਰਾਨ ਦੋਆਬਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੁੱਝ ਅਹਿਮ ਐਲਾਨ ਜਾਂ ਫ਼ੈਸਲੇ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ PM ਮੋਦੀ ਸਾਹਮਣੇ ਰੱਖੀ ਵੱਡੀ ਮੰਗ, ਮੁਲਾਕਾਤ ਮਗਰੋਂ ਮੀਡੀਆ ਨੂੰ ਦਿੱਤਾ ਇਹ ਬਿਆਨ
ਇਹ ਹਨ ਵਿਰੋਧੀ ਪਾਰਟੀਆਂ ਦੇ ਵਿਧਾਇਕ
ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਬਾਵਾ ਹੈਨਰੀ, ਸੁਖਪਾਲ ਖਹਿਰਾ, ਰਾਜ ਕੁਮਾਰ ਚੱਬੇਵਾਲ, ਬਲਵਿੰਦਰ ਧਾਲੀਵਾਲ, ਇੰਦਰ ਪ੍ਰਤਾਪ ਸਿੰਘ ਰਾਣਾ, ਬਿਕਰਮ ਚੌਧਰੀ, ਸੁਖਵਿੰਦਰ ਕੋਟਲੀ, ਹਰਦੇਵ ਸਿੰਘ ਲਾਡੀ, ਜੰਗੀ ਲਾਲ ਮਹਾਜਨ, ਸੁਖਵਿੰਦਰ ਸੁੱਖੀ, ਨਛੱਤਰ ਪਾਲ
ਇਹ ਹਨ ਆਮ ਆਦਮੀ ਪਾਰਟੀ ਦੇ ਵਿਧਾਇਕ
ਬ੍ਰਮ ਸ਼ੰਕਰ, ਜੈ ਕਿਸ਼ਨ ਰੋੜੀ, ਰਮਨ ਅਰੋੜਾ, ਸ਼ੀਤਲ ਅੰਗੁਰਾਲ, ਬਲਕਾਰ ਸਿੰਘ ਡੀ. ਸੀ. ਪੀ., ਇੰਦਰਜੀਤ ਮਾਨ, ਕਰਮਵੀਰ ਘੁੰਮਣ, ਰਾਜਾ ਗਿੱਲ, ਰਵਜੋਤ ਸਿੰਘ, ਸੰਤੋਸ਼ ਕਟਾਰੀਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News