ਗੁਜਰਾਤ ਚੋਣਾਂ ਦੇ ਰੁਝੇਵਿਆਂ ਮਗਰੋਂ CM ਮਾਨ DGP ਅਹੁਦੇ ਲਈ ਗੌਰਵ ਯਾਦਵ 'ਤੇ ਲੈਣਗੇ ਵੱਡਾ ਫ਼ੈਸਲਾ
Thursday, Dec 01, 2022 - 05:24 PM (IST)
ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿਚ ਪੁਲਸ ਮੁਖੀ ਦੇ ਅਹੁਦੇ ’ਤੇ ਮੌਜੂਦ ਕਾਰਜਕਾਰੀ ਡੀ. ਜੀ. ਪੀ. ਗੌਰਵ ਯਾਦਵ ਨੂੰ ਹੀ ਬਰਕਰਾਰ ਰੱਖਣ ਦੇ ਪੱਖ ਵਿਚ ਹਨ। ਗੌਰਵ ਯਾਦਵ ਦੀ ਨਿਯੁਕਤੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੂੰ 5 ਜੁਲਾਈ 2022 ਨੂੰ ਕੀਤੀ ਗਈ ਸੀ। ਉਨ੍ਹਾਂ ਨੂੰ ਵੀ. ਕੇ. ਭਾਵਰਾ ਦੀ ਥਾਂ ’ਤੇ ਨਿਯੁਕਤ ਕੀਤਾ ਗਿਆ ਸੀ। ਗੌਰਵ ਯਾਦਵ ਜੋਕਿ 1992 ਬੈਚ ਦੇ ਆਈ. ਪੀ. ਐੱਸ. ਦੇ ਅਧਿਕਾਰੀ ਹਨ, ਨੇ ਡੀ. ਜੀ. ਪੀ. ਦੇ ਅਹੁਦੇ ’ਤੇ ਨਿਯੁਕਤ ਹੋਣ ਤੋਂ ਬਾਅਦ ਸੂਬੇ ’ਚ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਅਤੇ ਅੱਤਵਾਦੀਆਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਭਿਆਨਕ ਅੰਜਾਮ ਤੱਕ ਪੁੱਜੀ 'ਲਵ ਮੈਰਿਜ', ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਗਲ਼ ਲਾਈ ਮੌਤ
ਯਾਦਵ, ਜੋ ਇਸ ਤੋਂ ਪਹਿਲਾਂ ਇੰਟੈਲੀਜੈਂਸ ਵਿੰਗ ਵਰਗੇ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ, ਨੂੰ ਅਗਲੇ ਹੁਕਮਾਂ ਤੱਕ ਕਾਰਜਕਾਰੀ ਡੀ. ਜੀ. ਪੀ. ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ ਕਿਉਂਕਿ ਡੀ. ਜੀ. ਪੀ. ਦੇ ਅਹੁਦੇ ’ਤੇ ਸਥਾਈ ਨਿਯੁਕਤੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ) ਵੱਲੋਂ ਕੀਤੀ ਜਾਣੀ ਹੈ ਅਤੇ ਉਸ ਦੇ ਲਈ ਸੂਬਾ ਸਰਕਾਰ ਨੇ ਡੀ. ਜੀ. ਪੀ. ਅਹੁਦੇ ਲਈ ਪੁਲਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਵੀ ਉਸ ਨੂੰ ਭੇਜਣਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਚੋਣ ਮੁਹਿੰਮ ਤੋਂ ਫ੍ਰੀ ਹੁੰਦੇ ਹੀ ਇਸ ਸਬੰਧੀ ਆਖ਼ਰੀ ਫ਼ੈਸਲਾ ਲੈਣਗੇ |
ਗੌਰਵ ਯਾਦਵ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਨ੍ਹਾਂ ਨੇ ਸੂਬੇ ਵਿਚ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ। ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਸ ਸਮੇਂ ਗੌਰਵ ਯਾਦਵ ਹੀ ਸਭ ਤੋਂ ਬਿਹਤਰ ਪੁਲਸ ਅਧਿਕਾਰੀ ਸਾਬਿਤ ਹੋ ਸਕਦੇ ਹਨ। ਪੰਜਾਬ ’ਚ ਮਾਨ ਸਰਕਾਰ ਲਈ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨਾ ਹੈ ਕਿਉਂਕਿ ਪਿਛਲੇ 8 ਮਹੀਨਿਆਂ ਦੌਰਾਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਨਾਲ ਗੈਂਗਸਟਰਾਂ ਨੇ ਕਤਲ ਕੀਤੇ ਹਨ, ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਸਭ ਤੋਂ ਪਹਿਲਾਂ ਗੈਂਗਸਟਰਾਂ ਦਾ ਡਰ ਜਨਤਾ ਦੇ ਮਨਾਂ ’ਚੋਂ ਕੱਢਣਾ ਚਾਹੇਗੀ ਅਤੇ ਇਸ ਦੇ ਲਈ ਗੌਰਵ ਯਾਦਵ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਨਜ਼ਰਾਂ ’ਚ ਸ਼ੇਸ਼ਠ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।