ਵਿਵਾਦਾਂ ''ਚ ਘਿਰੇ ਭਗਵੰਤ ਮਾਨ ਨੇ ਆਖਿਰ ਤੋੜੀ ਚੁੱਪੀ, ਦਿੱਤਾ ਤਹਿਲਕਾ ਮਚਾਉਣ ਵਾਲਾ ਬਿਆਨ (ਵੀਡੀਓ)
Monday, Sep 07, 2015 - 06:30 PM (IST)

ਨਵੀਂ ਦਿੱਲੀ\ਸੰਗਰੂਰ : ਸੋਸ਼ਲ ਮੀਡੀਆ ''ਤੇ ਧਰਮਵੀਰ ਗਾਂਧੀ ਨਾਲ ਆਡੀਓ ਟੀਪ ਵਾਇਰਲ ਹੋਣ ਤੋਂ ਬਾਅਦ ਇਸ ਪੂਰੇ ਮਾਮਲੇ ''ਤੇ ਭਗਵੰਤ ਮਾਨ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਨ ਨੇ ਇਸ ਸਾਰੇ ਮਾਮਲੇ ਦਾ ਠਿੱਕਰਾ ਪਟਿਆਲਾ ਤੋਂ ਸਾਂਸਦ ਮੈਂਬਰ ਧਰਮਵੀਰ ਗਾਂਧੀ ਦੇ ਸਿਰ ਭੰਨਿਆ ਹੈ। ਮਾਨ ਨੇ ਇਸ ਆਡੀਓ ਨੂੰ ਵਾਇਰਲ ਕਰਨ ਪਿੱਛੇ ਡਾ. ਗਾਂਧੀ ਦੇ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਇਕ ਵਫਾਦਾਰ ਸਪਾਹੀ ਹਨ ਅਤੇ ਵਾਇਰਲ ਹੋਈ ਆਡੀਓ ਟੇਪ ਵਿਚ ਉਨ੍ਹਾਂ ਨੇ ਕੇਜਰੀਵਾਲ ਖਿਲਾਫ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਖਿਲਾਫ ਇਹ ਸਿਆਸੀ ਸਾਜਿਸ਼ ਕੀਤੀ ਜਾ ਰਹੀ ਹੈ ਅਤੇ ਪਾਰਟੀ ਨੇ ਇਸ ਮਾਮਲੇ ਵਿਚ ਉਨ੍ਹਾਂ ਪਾਸੋਂ ਕੋਈ ਸਫਾਈ ਨਹੀਂ ਮੰਗੀ ਹੈ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।