ਪੰਜਾਬ ਦੇ ਲੋਕਾਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ, 'ਰਾਸ਼ਨ' ਨੂੰ ਲੈ ਕੇ ਲਾਗੂ ਕੀਤੀ ਇਹ ਸਕੀਮ

03/28/2022 11:48:15 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਪੰਜਾਬ 'ਚ ਰਾਸ਼ਨ ਦੀ ਡੋਰ ਸਟੈੱਪ ਡਿਲੀਵਰੀ ਸ਼ੁਰੂ ਹੋਵੇਗੀ ਮਤਲਬ ਕਿ ਹੁਣ ਮਾਨ ਸਰਕਾਰ ਘਰ-ਘਰ ਰਾਸ਼ਨ ਪਹੁੰਚਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ-ਸੁਥਰਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਉਸੇ ਦਿਨ ਹੀ ਕਮਾ ਕੇ ਉਸੇ ਦਿਨ ਖਾਂਦਾ ਹੈ, ਜੇਕਰ ਉਸ ਨੂੰ ਰਾਸ਼ਨ ਲੈਣ ਦੀ ਦਿਹਾੜੀ ਤੋੜਨੀ ਪਵੇ ਤਾਂ ਕਿੰਨੇ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਮਾਵਾਂ ਵੀ 2-2 ਕਿਲੋਮੀਟਰ ਦੂਰੀ 'ਤੇ ਰਾਸ਼ਨ ਡਿਪੂ ਤੋਂ ਆਪਣਾ ਰਾਸ਼ਨ ਲੈ ਕੇ ਆਉਂਦੀਆਂ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਪੁੱਤ ਦੀ ਬੁਰੀ ਖ਼ਬਰ ਕਾਰਨ ਝੁੱਲ੍ਹੀ ਦੁੱਖਾਂ ਦੀ ਹਨ੍ਹੇਰੀ, ਜੋ ਸੋਚਿਆ, ਕਿਸਮਤ ਨੂੰ ਨਾ ਹੋਇਆ ਮਨਜ਼ੂਰ

ਇਸ ਤੋਂ ਬਾਅਦ ਕਣਕ ਅਤੇ ਦਾਲ 'ਚੋਂ ਰੋੜ ਚੁਗਣੇ ਪੈਂਦੇ ਹਨ ਅਤੇ ਕਣਕ ਦੀ ਹਾਲਤ ਵੀ ਕਈ ਵਾਰ ਖਾਣ ਯੋਗ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਲਈ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਫ਼ੈਸਲਾ ਸਾਡੀ ਸਰਕਾਰ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਵਧੀਆ ਸਾਫ ਬੋਰੀਆਂ 'ਚ ਬਿਲਕੁਲ ਸਾਫ ਕਣਕ ਜਾਂ ਦਾਲ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਵੇਗੀ ਅਤੇ ਕਿਸੇ ਨੂੰ ਵੀ ਦਿਹਾੜੀ ਤੋੜਨ ਜਾਂ ਲਾਈਨ 'ਚ ਲੱਗਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਜਿੰਨੇ ਵਜੇ ਵੀ ਤੁਸੀਂ ਘਰ ਹੋ, ਸਾਡੇ ਅਫ਼ਸਰ ਓਨੇ ਵਜੇ ਹੀ ਤੁਹਾਡੇ ਘਰ ਰਾਸ਼ਨ ਪਹੁੰਚਾਉਣਗੇ।

ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਪੰਜਾਬੀਆਂ ਲਈ ਕਰਨਗੇ ਵੱਡਾ ਐਲਾਨ, ਪਾਰਟੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਉਨ੍ਹਾਂ ਕਿਹਾ ਕਿ ਇਹ ਸਕੀਮ ਬਿਲਕੁਲ ਆਪਸ਼ਨਲ ਹੈ ਅਤੇ ਇਸ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਚੁਣ ਸਕਦੇ ਹੋ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਨ ਡਿਪੂ ਤੁਹਾਡੇ ਬਿਲਕੁਲ ਨੇੜੇ ਹੈ ਤਾਂ ਤੁਸੀਂ ਕਹਿ ਸਕਦੇ ਹੋ ਤਾਂ ਤੁਹਾਨੂੰ ਰਾਸ਼ਨ ਲਿਆਉਣ 'ਚ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਨ ਡਿਪੂ 'ਤੇ ਨਾਪ-ਤੋਲ 'ਚ ਜਾਂ ਕਿਸੇ ਹੋਰ ਚੀਜ਼ 'ਚ ਕੋਈ ਦਿੱਕਤ ਹੈ ਤਾਂ ਤੁਸੀਂ ਉਸ ਬਾਰੇ ਸਾਨੂੰ ਦੱਸੋ। ਉਨ੍ਹਾਂ ਕਿਹਾ ਕਿ ਇਸ ਸਕੀਮ ਰਾਹੀਂ ਤੁਹਾਡਾ ਬਣਦਾ ਹੱਕ ਤੁਹਾਨੂੰ ਤੁਹਾਡੇ ਦਰਵਾਜ਼ੇ 'ਤੇ ਮਿਲੇਗਾ।

ਇਹ ਵੀ ਪੜ੍ਹੋ : UGC ਦਾ ਅਲਰਟ : ਭਾਰਤੀ ਵਿਦਿਆਰਥੀ ਸੋਚ-ਸਮਝ ਕੇ ਲੈਣ ਚੀਨੀ ਯੂਨੀਵਰਸਿਟੀਆਂ ’ਚ ਦਾਖ਼ਲਾ

ਭਗਵੰਤ ਮਾਨ ਨੇ ਕਿਹਾ ਕਿ ਇਹ ਸਕੀਮ ਦਿੱਲੀ 'ਚ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਗੂ ਕੀਤੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਪਰ ਪੰਜਾਬ 'ਚ ਅਸੀਂ ਇਸ ਸਕੀਮ ਨੂੰ ਕਾਮਯਾਬ ਕਰਕੇ ਦਿਖਾਵਾਂਗੇ ਕਿਉਂਕਿ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਹਨ। ਇਸ ਲਈ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਹੋਣੀਆਂ ਚਾਹੀਦੀਆਂ ਹਨ ਨਾ ਕਿ ਲੋਕਾਂ ਨੂੰ ਤੰਗ ਕਰਨ ਲਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਸ ਸਕੀਮ ਬਾਰੇ ਪੂਰੀ ਡਿਟੇਲ ਲੋਕਾਂ ਨੂੰ ਮਿਲ ਜਾਵੇਗੀ ਅਤੇ ਰਾਸ਼ਨ 'ਚੋਂ ਕਿਸੇ ਨੂੰ ਸੁਸਰੀਆਂ, ਰੋੜ ਜਾਂ ਹੋਰ ਕੁੱਝ ਚੁਗਣ ਦੀ ਲੋੜ ਨਹੀਂ ਪਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News