ਭਗਵੰਤ ਮਾਨ ਨੂੰ ਵਿਗਾੜਨ ''ਚ ਕੇਜਰੀਵਾਲ ਦਾ ਹੱਥ : ਗਾਂਧੀ (ਵੀਡੀਓ)

07/26/2016 2:10:21 PM

ਪਟਿਆਲਾ : ਭਗਵੰਤ ਮਾਨ ਨੂੰ ਵਿਗਾੜਨ ਵਿਚ ਸਭ ਤੋਂ ਵੱਡਾ ਹੱਥ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੈ। ਇਹ ਦੋਸ਼ ਲਗਾਏ ਹਨ ਆਮ ਆਦਮੀ ਪਾਰਟੀ ''ਚੋਂ ਸਸਪੈਂਡ ਹੋਏ ਆਗੂ ਧਰਮਵੀਰ ਗਾਂਧੀ ਨੇ। ਗਾਂਧੀ ਦਾ ਕਹਿਣਾ ਹੈ ਕਿ ਸੰਸਦ ਵਿਚ ਭਗਵੰਤ ਮਾਨ ਦੇ ਵਿਵਹਾਰ ਬਾਰੇ ਪਹਿਲਾਂ ਵੀ ਸੰਸਦ ਸਪੀਕਰ ਨੇ ਚਿਤਾਵਨੀ ਦਿੱਤੀ ਸੀ ਪਰ ਜਦੋਂ ਇਸ ਬਾਰੇ ਕੇਜਰੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ''ਚ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ 9 ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੱਕ ਭਗਵੰਤ ਮਾਨ ਦੀ ਸਦਨ ''ਚ ਐਂਟਰੀ ''ਤੇ ਰੋਕ ਲਗਾ ਦਿੱਤੀ ਹੈ।


Gurminder Singh

Content Editor

Related News