ਮੰਤਰਾਲੇ ਖਾਲੀ, ਅਫਸਰਸ਼ਾਹੀ ਦੇ ਹੱਥ ਪੰਜਾਬ ਦੀ ਕਮਾਨ : ਭਗਵੰਤ ਮਾਨ (ਵੀਡੀਓ)
Tuesday, Sep 19, 2017 - 07:47 PM (IST)
ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ 'ਚ ਜ਼ਿਆਦਾ ਗੈਰਹਾਜ਼ਰੀ 'ਤੇ ਆਮ ਆਦਮੀ ਪਾਰਟੀ ਨੇ ਵੱਡਾ ਹਮਲਾ ਬੋਲਿਆ ਹੈ। ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਮੁਤਾਬਕ ਮੁੱਖ ਮੰਤਰੀ ਨਾ ਤਾਂ ਖੁਦ ਪੰਜਾਬ ਵਿਚ ਰਹਿੰਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਮੰਤਰਾਲਿਆਂ ਦੀ ਵੰਡ ਕੀਤੀ ਗਈ ਹੈ, ਇਸ ਲਈ ਪੰਜਾਬ ਨੂੰ ਅਫਸਰ ਲੋਕ ਆਪਣੀ ਮਨਮਰਜ਼ੀ ਨਾਲ ਚਲਾ ਰਹੇ ਹਨ।
ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ 'ਤੇ ਸਵਾਲ ਚੁੱਕਣ ਵਾਲੇ ਪੰਜਾਬ ਭਾਜਪਾ ਪ੍ਰਧਾਨ ਨੂੰ ਵੀ ਭਗਵੰਤ ਮਾਨ ਨੇ ਸਵਾਲ ਪੁੱਛਿਆ ਹੈ ਕਿ ਪਹਿਲਾਂ ਉਹ ਦੱਸਣ ਕਿ ਚੋਣਾਂ ਵਿਚ ਭਾਜਪਾ ਸਿਰਫ 3 ਸੀਟਾਂ 'ਤੇ ਕਿਉਂ ਆਲ ਆਊਟ ਹੋ ਗਈ।
