ਬੇਅਦਬੀ ਮਾਮਲੇ ''ਤੇ ਭਗਵੰਤ ਮਾਨ ਦਾ ਵੱਡਾ ਬਿਆਨ
Thursday, Jul 09, 2020 - 06:15 PM (IST)
ਸੰਗਰੂਰ (ਹਨੀ ਕੋਹਲੀ): ਪੰਜਾਬ 'ਚ ਹੋਈ ਧਾਰਮਿਕ ਗ੍ਰੰਥ ਬੇਅਦਬੀ ਮਾਮਲੇ 'ਤੇ ਜਿੱਥੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦਾ ਨਾਂ ਜੁੜਿਆ ਹੈ। ਇਸ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਬੇਅਦਬੀ ਮਾਮਲੇ ਤੋਂ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੀ ਹੈ, ਜਦਕਿ ਬੱਚਾ-ਬੱਚਾ ਜਾਣਦਾ ਹੈ ਕਿ ਇਸ 'ਚ ਬਾਦਲ ਪਰਿਵਾਰ ਦੋਸ਼ੀ ਹੈ ਪਰ ਇਕ ਹੀ ਮਾਮਲੇ 'ਤੇ ਤਿੰਨ-ਤਿੰਨ ਜਾਂਚ ਕਮੇਟੀ ਚੱਲ ਰਹੀ ਹੈ। ਲੋਕਾਂ ਦੀ ਕਚਿਹਰੀ 'ਚ ਬਾਦਲ ਪਰਿਵਾਰ ਦੋਸ਼ੀ ਸਾਬਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਵਿਹਲੜਾਂ ਲਈ ਮਿਸਾਲ ਹੈ ਬੀ.ਐੱਡ. ਪਾਸ ਅਪਾਹਜ ਨੌਜਵਾਨ, ਨੌਕਰੀ ਨਾ ਮਿਲਣ 'ਤੇ ਇੰਝ ਕਰ ਰਿਹੈ ਘਰ ਦਾ ਗੁਜ਼ਾਰਾ
ਭਗਵੰਤ ਦਾ ਕਹਿਣਾ ਹੈ ਕਿ ਇਕ ਪਾਸੇ ਸੀ.ਬੀ.ਆਈ. ਕੋਰਟ 'ਚ ਇਹ ਕਹਿ ਰਹੀ ਹੈ ਕਿ ਜੋ ਦੂਜੀ ਜਾਂਚ ਪੰਜਾਬ 'ਚ ਚੱਲ ਰਹੀ ਹੈ ਉਹ ਜਾਂਚ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਦੂਜੇ ਪਾਸੇ ਰਣਵੀਰ ਖਟੜਾ ਕਮੇਟੀ ਜਾਂਚ ਕਰ ਰਹੀ ਹੈ ਪਰ ਇਕ ਵੱਡਾ ਸਵਾਲ ਇਹ ਹੈ ਕਿ ਰਣਵੀਰ ਖਟੜਾ ਬਾਦਲਾਂ ਦੇ ਖਿਲਾਫ ਕਿਸ ਤਰ੍ਹਾਂ ਕਾਰਵਾਈ ਕਰ ਸਕਦਾ ਹੈ, ਕਿਉਂਕਿ ਰਣਵੀਰ ਖਟੜਾ ਦਾ ਪੁੱਤਰ ਅਕਾਲੀ ਦਲ ਦੀ ਟਿਕਟ ਤੋਂ ਲੜਦਾ ਹੈ। ਉਸ ਨੇ 2017 'ਚ ਪਟਿਆਲਾ 2 ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣਾਂ ਲੜੀਆਂ ਸਨ ਅਤੇ ਇਸ ਵਾਰ ਵੀ ਉਹ ਟਿਕਟ ਦਾ ਦਾਅਵੇਦਾਰ ਹੈ। ਰਣਵੀਰ ਖਟੜਾ ਬੇਸ਼ੱਕ ਪੁਲਸ ਅਫਸਰ ਹੈ ਪਰ ਆਪਣੇ ਪੁੱਤਰ ਦੀ ਪਾਰਟੀ ਦੇ ਖਿਲਾਫ ਜਾਂ ਉਨ੍ਹਾਂ ਦੇ ਮਾਲਕਾਂ ਦੇ ਖਿਲਾਫ ਕਿਵੇਂ ਕਾਰਵਾਈ ਕਰ ਸਕਦਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਤੋਂ ਬਾਦਲਾਂ ਨੂੰ ਬਚਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਕਹਿਰ, 58 ਡੇਂਗੂ ਮਰੀਜ਼ਾਂ ਦੀ ਹੋਈ ਪਛਾਣ
ਇਹ ਵੀ ਪੜ੍ਹੋ: 58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ