ਵਿਧਾਨ ਸਭਾ ਚੋਣਾਂ ''ਚ ਸੁਖਬੀਰ ਤੋਂ ਮਿਲੀ ਹਾਰ ''ਤੇ ਭਗਵੰਤ ਮਾਨ ਦਾ ਖੁਲਾਸਾ

Saturday, Nov 10, 2018 - 06:29 PM (IST)

ਵਿਧਾਨ ਸਭਾ ਚੋਣਾਂ ''ਚ ਸੁਖਬੀਰ ਤੋਂ ਮਿਲੀ ਹਾਰ ''ਤੇ ਭਗਵੰਤ ਮਾਨ ਦਾ ਖੁਲਾਸਾ

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਲਾਲਾਬਾਦ 'ਚ ਹੋਈ ਹਾਰ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ 'ਤੇ ਵੱਡੇ ਵਾਰ ਕੀਤੇ ਹਨ। ਮਾਨ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਘਿਓ-ਖਿੱਚੜੀ ਦੱਸਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਕਾਂਗਰਸ ਨੇ ਮਾਨ ਨੂੰ ਹਰਾਉਣ ਅਤੇ ਸੁਖਬੀਰ ਨੂੰ ਜਿਤਾਉਣ ਦੀ ਡਿਊਟੀ ਲਗਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਜਲਾਲਾਬਾਦ ਤੋਂ ਵਿਧਾਨ ਸਭਾ ਦੀ ਚੋਣ ਲੜਨੀ ਪਈ। 

ਇਸਦੇ ਨਾਲ ਹੀ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ 'ਚ ਨੌਜਵਾਨਾਂ ਨੂੰ ਸਮਾਰਟ ਫੋਨ ਦੇ ਕੀਤੇ ਵਾਅਦੇ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਕਾਂਗਰਸ ਨੌਜਵਾਨਾਂ ਨੂੰ ਰੋਜ਼ਗਾਰ ਦੇ ਦੇਵੇ ਫੋਨ ਉਹ ਖੁਦ ਹੀ ਲੈ ਲੈਣਗੇ।ਦੱਸ ਦੇਈਏ ਕਿ ਪਿਛਲੇ ਦਿਨੀ 'ਆਪ' ਵਰਕਰਾਂ ਵੱਲੋਂ ਮੋਗਾ 'ਚ ਸਮਾਰਟ ਫੋਨ ਦੀਆਂ ਡੰਮੀਆਂ ਵੀ ਵੰਡੀਆਂ ਗਈਆਂ ਸਨ ਤਾਂ ਜੋ ਕਾਂਗਰਸ ਨੂੰ ਉਨ੍ਹਾਂ ਵੱਲੋਂ ਚੋਣਾਂ 'ਚ ਕੀਤਾ ਗਿਆ ਵਾਅਦਾ ਯਾਦ ਕਰਵਾਇਆ ਜਾ ਸਕੇ।


author

Gurminder Singh

Content Editor

Related News