ਪ੍ਰਧਾਨ ਬਣਦੇ ਹੀ ਮਾਨ ਨੇ ਮੋਦੀ, ਕੈਪਟਨ ਤੇ ਖਹਿਰਾ ਨੂੰ ਲਿਆ ਲਪੇਟੇ ''ਚ

Saturday, Feb 02, 2019 - 04:14 PM (IST)

ਪ੍ਰਧਾਨ ਬਣਦੇ ਹੀ ਮਾਨ ਨੇ ਮੋਦੀ, ਕੈਪਟਨ ਤੇ ਖਹਿਰਾ ਨੂੰ ਲਿਆ ਲਪੇਟੇ ''ਚ

ਅੰਮ੍ਰਿਤਸਰ (ਸੁਮਿਤ ਖੰਨਾ) : ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਕਮਾਨ ਸੰਭਾਲਣ ਵਾਲੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮੱਥਾ ਟੇਕਿਆ ਤੇ ਕੀਰਤਨ ਸਵਰਣ ਕੀਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਆਗੂ ਨੇ ਜਿਥੇ ਵਿਰੋਧੀਆਂ 'ਤੇ ਸ਼ਬਦੀ ਤੀਰ ਚਲਾਏ ਉਥੇ ਹੀ ਸੁਖਪਾਲ ਖਹਿਰਾ ਨੂੰ ਮਹਾਗਠਜੋੜ 'ਚੋਂ ਬਾਹਰ ਦਾ ਰਸਤਾ ਵਿਖਾਉਣ ਦਾ ਇਸ਼ਾਰਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਹ ਅਕਾਲੀ ਦਲ ਟਕਸਾਲੀ ਤੇ ਬਸਪਾ ਨਾਲ ਹੱਥ ਮਿਲਾਉਣ ਨੂੰ ਤਿਆਰ ਹਨ ਪਰ ਖਹਿਰਾ ਨਾਲ ਹਰਗਿਜ਼ ਨਹੀਂ। ਉਨ੍ਹਾਂ ਕਿਹਾ ਕਿ ਖਹਿਰਾ ਨੇ ਕਾਂਗਰਸ ਤੇ 'ਆਪ' 'ਚ ਫੁੱਟ ਪਾ ਕੇ ਆਪਣੀ ਪਾਰਟੀ ਦਾ ਨਾਂ ਪੰਜਾਬੀ ਏਕਤਾ ਪਾਰਟੀ ਰੱਖਿਆ ਹੈ। ਇਸਦੇ ਨਾਲ ਹੀ ਭਗਵੰਤ ਮਾਨ ਨੇ ਖਹਿਰਾ 'ਤੇ 'ਆਪ' ਵਿਧਾਇਕਾਂ ਨੂੰ ਵਰਗਲਾਉਣ ਦਾ ਦੋਸ਼ ਲਾਇਆ ਤੇ ਦੱਸਿਆ ਕਿ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਯਤਨ ਜਾਰੀ ਹਨ।

ਮਾਨ ਨੇ ਮੋਦੀ ਸਰਕਾਰ ਵਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬਜਟ ਸਬੰਧੀ ਬੋਲਦਿਆਂ ਕਿਹਾ ਕਿ ਇਹ ਆਮ ਜਨਤਾ ਨਾਲ ਮਜ਼ਾਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਸਬੰਧੀ ਬੋਲਦਿਆਂ ਕਿਹਾ ਕਿ ਇਨ੍ਹਾਂ ਕਰਕੇ ਹੀ ਆਰ.ਐੱਸ.ਐੱਸ. ਦਾ ਗੁਰੂ ਘਰਾਂ 'ਚ ਦਖਲ ਵਧਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਦੇ ਨਾਂ 'ਤੇ ਆਪਣੀ ਜ਼ਮੀਨ ਲੱਭ ਰਿਹਾ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਨਾਲੋਂ 'ਆਪ' 'ਚ ਜ਼ਿਆਦਾ ਅੰਮ੍ਰਿਤਧਾਰੀ ਹਨ। 


author

Baljeet Kaur

Content Editor

Related News