ਪੰਜਾਬ ਬੋਲਦਾ ਹੈ ਮੁਹਿੰਮ ਤਹਿਤ ਅੱਜ ਭਗਵੰਤ ਮਾਨ ਨੇ ਜਲਾਲਾਬਾਦ ''ਚ ਕੀਤੀ ਰੈਲੀ

Tuesday, Sep 10, 2019 - 09:31 PM (IST)

ਜਲਾਲਾਬਾਦ,(ਟਿੰਕੂ ਨਿਖੰਜ, ਜਤਿੰਦਰ): ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਪੰਜਾਬ ਬੋਲਦਾ ਮੁਹਿੰਮ ਦੇ ਤਹਿਤ ਜਲਾਲਾਬਾਦ ਦੀ ਅਨਾਜ ਮੰਡੀ 'ਚ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਰੈਲੀ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੇ ਵੱਡੀ ਗਿਣਤੀ 'ਚ ਪੁੱਜ ਕੇ ਵਿਰੋਧੀ ਪਾਰਟੀਆਂ ਨੂੰ ਹਿੱਲਾ ਕੇ ਰੱਖ ਦਿੱਤਾ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਕਈ ਵਾਰ ਪਾਰਲੀਮੈਂਟ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਅਵਾਜ਼ ਬੁਲੰਦ ਕਰ ਚੁੱਕੇ ਹਨ ਤੇ ਸਰਕਾਰ ਵਲੋਂ ਖੁਦਕੁਸ਼ੀਆਂ ਨੂੰ ਰੋਂਕਣ ਲਈ ਕੋਈ ਉਪਰਾਲਾ ਨਹੀ ਕੀਤਾ ਜਾ ਰਿਹਾ ਹੈ ਤੇ ਸਿਰਫ ਟੀਵੀ. ਚੈਨਲਾਂ 'ਤੇ ਪੰਜਾਬ ਦੇ ਕਿਸਾਨ ਦੀ ਹਾਲਤ ਚੰਗੀ ਵਿਖਾਈ ਜਾਂਦੀ ਹੈ।

PunjabKesari

ਉਨ੍ਹਾਂ ਕਿਹਾ ਕਿ ਕੈਂਪਟਨ ਸਾਹਿਬ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਗੁਟਕਾ ਸਾਹਿਬ ਦੀ ਸੌਹ ਖਾ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਪਸ 'ਚ ਰਲੀਆਂ ਹੋਈਆਂ ਹਨ ਅਤੇ ਹਰ ਚੋਣਾਂ ਦੀ ਇਨ੍ਹਾਂ ਵਾਰੀ ਬੰਨੀ ਹੋਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕਿਸੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਮੁੱਖ ਮੰਤਰੀ ਆਪ ਨਹੀ ਪੁੱਜਦੇ ਅਤੇ ਅਰੂਸਾ ਦੇ ਜਨਮ ਦਿਨ ਮਨਾਉਣ ਲਈ ਪੁੱਜ ਜਾਂਦੇ ਹਨ। ਮਾਨ ਨੇ ਕਿਹਾ ਕਿ ਮੈਂ ਇੱਕ ਸਾਂਸਦ 'ਚ ਇਕ ਬਹੁਤ ਵੱਡਾ ਦਿਨ ਮਨਾਉਣ ਲਈ ਉਪਰਾਲਾ ਕੀਤਾ ਹੈ ਉਹ ਦਿਨ 27 ਦਸਬੰਰ ਨੂੰ ਸ਼੍ਰੀ  ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਂਦੀਆ ਦੇ ਸ਼ਹੀਦੀ ਲਈ  ਸ਼ਰਧਾਂਜਲੀ ਦੇਣ ਲਈ ਉਪਰਾਲਾ ਕੀਤਾ ਹੈ।


Related News