ਧੋਣ ’ਚ ਫ਼ਸਿਆ ਹੰਕਾਰ ਵਾਲਾ ਸਰੀਆ ਕੱਢਣ ਮੋਦੀ: ਭਗਵੰਤ ਮਾਨ
Sunday, Feb 07, 2021 - 06:16 PM (IST)
ਨਾਭਾ (ਭੂਪਾ): ਅੱਜ ਸੋਮਵਾਰ ਨੂੰ ਲੋਕ ਸਭਾ ਵਿੱਚ ਹੋਣ ਵਾਲੀ ਕਿਸਾਨੀ ਬਿੱਲਾਂ ਸੰਬੰਧੀ ਬਹਿਸ ਦੌਰਾਨ ਮੇਰਾ ਮੋਦੀ ਨਾਲ ਫ਼ਿਰ ਪੇਚਾ ਪਵੇਗਾ। ਅੱਜ ਇੱਥੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਮੈਂ ਸਿੱਧਾ ਦਿੱਲੀ ਜਾ ਰਿਹਾ ਹਾਂ ਜਿੱਥੇ ਮੈਂ ਲੋਕ ਸਭਾ ਵਿੱਚ ਕਿਸਾਨੀ ਮੁੱਦੇ ਚੁਕਾਂਗਾਂ। ਇਹ ਵਿਚਾਰ ਨਾਭਾ ਪੁੱਜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਹਲਕਾ ਨਾਭਾ ਤੋਂ ਸਰਗਰਮ ਉਘੇ ਆਗੂ ਜੱਸੀ ਸੋਹੀਆ ਵਾਲਾ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਧੋਣ ’ਚ ਹੰਕਾਰ ਦਾ ਫਸਿਆ ਸਰੀਆ ਕੱਢ ਲੈਣਾ ਚਾਹੀਦਾ ਹੈ ਅਤੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ
ਭਗਵੰਤ ਮਾਨ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਖੂਨ ਦੀ ਖੇਤੀ ਦੇ ਬਿਆਨ ਸੰਬੰਧੀ ਕਿਹਾ ਕਿ ਉਨ੍ਹਾਂ ਨੂੰ ਤਾਂ ਪਾਣੀ ਵਾਲੀ ਖੇਤੀ ਵੀ ਨਹੀਂ ਕਰਨੀ ਆਉਂਦੀ। ਅਸਲ ’ਚ ਜਿਹਡ਼ੇ ਰਾਕੇਸ਼ ਟਿਕੈਤ ਦੇ ਅੱਥਰੂ ਸਨ, ਉਹ ਪਾਣੀ ਦੀ ਖੇਤੀ ਹਨ। ਜੋ ਹੱਸ-ਹੱਸ ਕੇ ਦਿੱਲੀ ’ਚ ਸੰਘਰਸ਼ੀ ਕਿਸਾਨਾਂ ਜਿਨ੍ਹਾਂ ਦੇ ਧੀਆਂ ਪੁੱਤ ਦੇਸ਼ ਲਈ ਸ਼ਹੀਦ ਹੋ ਕੇ ਤਿਰੰਗੇ ਵਿੱਚ ਲਿਪਟੇ ਆਉਂਦੇ ਹਨ, ਨੂੰ ਅੱਤਵਾਦੀ ਦੱਸ ਰਹੇ ਹਨ, ਕਾਫੀ ਮੰਦਭਾਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਤਾ ਨਹੀ ਕਿੰਨੇ ਕੁ ਹੋਰ ਕਿਸਾਨਾਂ ਦੀ ਲਾਸ਼ਾਂ ਦੇਖਣਾ ਚਾਹੁੰਦੀ ਹੈ ਭਾਜਪਾ ਸਰਕਾਰ। ਕਾਂਗਰਸ ਵੱਲੋਂ ਪੰਜਾਬ ਵਿੱਚ ਕਰਵਾਏ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ’ਤੇ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਵਿਕਾਸ ਹੀ ਕੀਤਾ ਹੋਇਆ ਹੈ ਤਾਂ ਸਾਡੇ ਉਮੀਦਵਾਰਾਂ ਨੂੰ ਕਾਗਜ਼ ਕਿਉਂ ਨਹੀਂ ਭਰਨ ਦਿੰਦੇ। ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਟਿਕਰੀ ਬਾਰਡਰ ’ਤੇ ਮੋਗਾ ਦੇ ਕਿਸਾਨ ਸੁਖਮੰਦਰ ਸਿੰਘ ਦੀ ਮੌਤ
ਭਗਵੰਤ ਮਾਨ ਨੇ ਕੈਬਨਿਟ ਮੰਤਰੀ ਧਰਮਸੋਤ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜਿਹੜੇ ਗਰੀਬਾਂ ਦੇ ਪੈਸੇ ਖ਼ਾ ਗਏ ਵਜੀਫੇ ਦੇ, ਜਿਹੜੇ ਗਰੀਬ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਦੇ ਪੈਸੇ ਖਾ ਗਏ, ਉਨ੍ਹਾਂ ਤੋ ਵਿਕਾਸ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ? ਉਨ੍ਹਾਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਚੱਲਣ ਦਾ ਦਾਅਵਾ ਕਰਦਿਆਂ ਕਿਹਾ ਕਿ 14 ਫਰਵਰੀ ਨੂੰ ਲੋਕ ਹੀ ਦੱਸ ਦੇਣਗੇ ਕਿ ਕਿੰਨਾ ਕੁ ਵਿਕਾਸ ਹੋਇਆ ਹੈ। ਉਨ੍ਹਾਂ ਕੋਂਸਲ ਚੋਣਾਂ ਨੂੰ ਸੈਮੀਫਾਇਨਲ ਵਜੋਂ ਨਾ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ, ਵਿਧਾਨ ਸਭਾ ਅਤੇ ਕੌਂਸਲ ਚੋਣਾਂ ਤਿੰਨੋ ਵੱਖਰੇ ਮੁੱਦਿਆਂ ‘ਤੇ ਲੜੀਆਂ ਜਾਂਦੀਆਂ ਹਨ। ਮੈਂ ਰਾਜਪੁਰਾ, ਫਤਿਹਗੜ੍ਹ ਸਾਹਿਬ ਦਾ ਦੋਰਾ ਕਰਕੇ ਆਇਆ ਹਾਂ, ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਨੂੰ। ਉਨ੍ਹਾਂ ਕਿਹਾ ਕਿ ਝਾਡ਼ੂ ਸਿਰਫ ਗਲੀਆਂ, ਨਾਲੀਆਂ ਦੀ ਸਫਾਈ ਨਹੀਂ ਕਰਦਾ ਬਲਕਿ ਹੁਣ ਉਹ ਰਾਜਨੀਤੀਕ ਸਫਾਈ ਵੀ ਕਰੇਗਾ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਸਾਲੇ ’ਤੇ ਮਾਮਲਾ ਦਰਜ ਹੋਣ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਸ ਦੇ ਰਹੀ ਸੁਰੱਖਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?