ਲੋਕ ਸਭਾ ''ਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਘੇਰਿਆ, ਚੁੱਕੇ ਇਹ ਮੁੱਦੇ

09/16/2020 10:05:32 PM

ਜਲੰਧਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਲੋਕ ਸਭਾ 'ਚ ਫਿਰ ਕੇਂਦਰ ਸਰਕਾਰ ਨੂੰ ਘੇਰਿਆ ਹੈ। ਇਸ ਦੌਰਾਨ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਕ-ਇਕ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ ਅਤੇ ਖੇਤੀ ਆਰਡੀਨੈਂਸ ਬਿੱਲ ਵੀ ਇਸੇ ਦਿਸ਼ਾ ਦਾ ਇਕ ਕਦਮ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਜੀ. ਡੀ. ਪੀ. ਇਸ ਸਮੇਂ ਵੱਡੇ ਘਾਟੇ 'ਚ ਚੱਲ ਰਹੀ ਹੈ ਤੇ ਮਾਈਨਸ 'ਚ ਜਾ ਰਹੀ ਹੈ ਪਰ ਖੇਤੀ ਸੈਕਟਰ ਹੀ ਇਕ ਅਜਿਹਾ ਸੈਕਟਰ ਹੈ, ਜਿਸ ਦੀ ਜੀ. ਡੀ. ਪੀ. ਪਾਜ਼ੇਟਿਵ ਹੈ। ਕੇਂਦਰ ਸਰਕਾਰ ਵਲੋਂ ਖੇਤੀ ਬਿੱਲਾਂ ਜ਼ਰੀਏ ਇਸ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ।
ਉਥੇ ਹੀ ਮਾਨ ਨੇ ਬੈਂਕਾਂ 'ਚ ਹੋਏ ਘੁਟਾਲਿਆਂ ਬਾਰੇ ਬੋਲਦਿਆਂ ਕਿਹਾ ਕਿ ਨੋਟੰਬਦੀ ਦੇ ਨੁਕਸਾਨ ਤੋਂ ਲੋਕ ਅਜੇ ਤਕ ਉਭਰੇ ਨਹੀਂ ਸਨ, ਉਥੇ ਹੀ ਬੈਂਕਾਂ 'ਚ ਵੱਡੇ ਘੁਟਾਲੇ ਹੋਣ ਕਾਰਨ ਉਨ੍ਹਾਂ ਦਾ ਬੈਂਕਾਂ ਤੋਂ ਵਿਸ਼ਵਾਸ ਉਠ ਗਿਆ ਹੈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਆਪਣਾ ਪੈਸਾ ਕਿਥੇ ਰੱਖਣ ਜੇਕਰ ਉਹ ਆਪਣੇ ਪੈਸੇ ਘਰ 'ਚ ਰੱਖਦੇ ਹਨ ਤਾਂ ਨੋਟਬੰਦੀ ਕਰਕੇ ਮੋਦੀ ਜੀ ਲੈ ਜਾਂਦੇ ਹਨ ਤੇ ਜੇਕਰ ਬੈਂਕਾਂ 'ਚ ਰੱਖਦੇ ਹਨ ਤਾਂ ਨੀਰਵ ਮੋਦੀ ਲੈ ਜਾਂਦਾ ਹੈ।


Deepak Kumar

Content Editor

Related News