ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਡਟੇ ਭਗਵੰਤ ਮਾਨ, ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
Wednesday, Nov 02, 2022 - 06:26 PM (IST)
ਚੰਡੀਗੜ੍ਹ : ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪਰਾਲੀ ਪ੍ਰਦੂਸ਼ਣ ਬਾਰੇ ਰੋਜ਼ਾਨਾ ਦਿੱਲੀ ਅਤੇ ਪੰਜਾਬ ਸਰਕਾਰਾਂ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਦਕਿ ਏਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਅਨੁਸਾਰ ਹਰਿਆਣਾ ਅਤੇ ਯੂ. ਪੀ. ਦੇ ਸ਼ਹਿਰ ਵੱਧ ਪ੍ਰਦੂਸ਼ਿਤ ਹਨ। ਮਾਨ ਨੇ ਕਿਹਾ ਕਿ ਇੰਡੈਕਸ ਦੀ ਰਿਪੋਰਟ ’ਚ ਫਰੀਦਾਬਾਦ ਨੰਬਰ ਇਕ ’ਤੇ ਹੈ। ਇਸ ਤੋਂ ਇਲਾਵਾ ਹਰਿਆਣਾ ਦਾ ਸ਼ਹਿਰ ਦਾ ਫਰੀਦਾਬਾਦ, ਮਾਨਵੇਸਰ, ਗਵਾਲੀਅਰ, ਗੁੜਗਾਓਂ, ਭੋਪਾਲ, ਪਾਣੀਪਤ ਕੋਟਾ, ਰੋਹਤਕ, ਹਿਸਾਰ, ਜੈਪੁਰ, ਜਬਲਪੁਰ, ਆਗਰਾ, ਬੱਦੀ, ਉਦੈਪੁਰ ਅਤੇ ਚੰਡੀਗੜ੍ਹ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਸ਼ਹਿਰ ਹਨ ਜਿਹੜੇ ਵੱਧ ਪ੍ਰਦੂਸ਼ਿਤ ਕਰ ਰਹੇ ਹਨ। ਮਾਨ ਨੇ ਕਿਹਾ ਕਿ ਕੀ ਸਿਰਫ ਪੰਜਾਬ ਅਤੇ ਦਿੱਲੀ ਹੀ ਪ੍ਰਦੂਸ਼ਿਤ ਕਰ ਰਹੇ ਹਨ ਜਦਕਿ ਆਲੇ-ਦੁਆਲੇ ਦੇ ਸੂਬੇ ਤਾਂ ਸਵਿਟਜ਼ਰਲੈਂਡ ’ਚ ਵੱਸਦੇ ਹਨ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਖ਼ਿਲਾਫ਼ ਅਕਾਲੀ ਦਲ ਦੀ ਵੱਡੀ ਕਾਰਵਾਈ, ਪਾਰਟੀ ’ਚੋਂ ਕੀਤਾ ਗਿਆ ਮੁਅੱਤਲ
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਮਹੀਨੇ ਪਹਿਲਾ ਕਮਿਸ਼ਨ ਫਾਰ ਏਅਰ ਕੁਆਲਿਟੀ ਇੰਡੈਕਸ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਦੇ ਦਿੱਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ 1500 ਰੁਪਏ ਕੇਂਦਰ, 500 ਰੁਪਏ ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਸਣੇ ਕੁੱਲ 2500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ। ਦੂਜਾ ਪਰਾਲੀ ਤੋਂ ਬਾਇਓ ਐਨਰਜੀ ਅਤੇ ਬਿਜਲੀ ਸਣੇ ਹੋਰਨਾਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ। ਇਸ ਲਈ ਕਈ ਵੱਡੇ ਉਦਯੋਗ ਪੰਜਾਬ ਵਿਚ ਆਉਣ ਲਈ ਤਿਆਰ ਹਨ। ਇਸ ਲਈ ਉਹ ਕੋਈ ਪੈਕੇਜ ਦਾ ਐਲਾਨ ਕਰੇ। ਹੈਰਾਨੀ ਹੈ ਕਿ ਕੇਂਦਰ ਸਰਕਾਰ ਨੇ ਦੋਵਾਂ ਤਰ੍ਹਾਂ ਦੇ ਹੱਲ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਕਰਕੇ ਕੇਂਦਰ ਸਰਕਾਰ ਦੇਸ਼ ਵਿਚ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ। ਇਸੇ ਲਈ ਕੇਂਦਰ ਵਿੱਚ ਕਾਬਜ਼ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ ਹੈ।
ਇਹ ਵੀ ਪੜ੍ਹੋ : ਨਵੇਂ ਵਿਵਾਦ ’ਚ ਘਿਰੀ ਭਗਵੰਤ ਮਾਨ ਸਰਕਾਰ, ਜਾਣੋ ਕੀ ਹੈ ਪੂਰਾ ਮਾਮਲਾ
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪਜਾਬ ਦੇ ਕਿਸਾਨਾਂ ਉਪਰ ਜਾਣ। ਇਸੇ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜੇ ਅਸੀਂ ਪਰਾਲੀ ਦਾ ਹੱਲ ਦਿੰਦੇ ਹਾਂ ਤਾਂ ਸਰਕਾਰ ਗੌਰ ਨਹੀਂ ਕਰਦੀ। ਪੰਜਾਬ ਦੇ ਕਿਸਾਨ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਸਿਰਫ ਮਜਬੂਰੀ ਵਸ ਇਹ ਕਦਮ ਚੁੱਕ ਰਹੇ ਹਨ। ਕੇਂਦਰ ਸਰਕਾਰ ਦੇ ਮਨ ਵਿਚ ਪੰਜਾਬ ਦੇ ਕਿਸਾਨਾਂ ਪ੍ਰਤੀ ਨਫਰਤ ਭਰੀ ਹੋਈ ਹੈ, ਜਿਸ ਦੇ ਚੱਲਦੇ ਏ. ਸੀ ਕਮਰਿਆਂ ਵਿਚ ਬੈਕੇ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਭੰਡਣ ਦਾ ਕੰਮ ਹੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ’ਚ ਪ੍ਰੋਗਰਾਮ ਲਗਾ ਕੇ ਆ ਰਹੀ ਭੰਗੜਾ ਟੀਮ ਨਾਲ ਵਾਪਰਿਆ ਹਾਦਸਾ, ਕਮਜ਼ੋਰ ਦਿਲ ਵਾਲੇ ਨਾ ਦੇਖਣ ਤਸਵੀਰਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।