ਭਾਬੀ ਕਮਲ ਕੌਰ ਦੀ ਇਤਰਾਜ਼ਯੋਗ ਵੀਡੀਓ ਵਾਇਰਲ!

Tuesday, Jun 17, 2025 - 04:53 PM (IST)

ਭਾਬੀ ਕਮਲ ਕੌਰ ਦੀ ਇਤਰਾਜ਼ਯੋਗ ਵੀਡੀਓ ਵਾਇਰਲ!

ਵੈੱਬ ਡੈਸਕ : ਬੀਤੀ 12 ਜੂਨ ਨੂੰ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਲਾਸ਼ ਮਿਲਣ ਪਿੱਛੋਂ ਸਾਰੇ ਪੰਜਾਬ ਵਿਚ ਹਲਚਲ ਮਚ ਗਈ। ਪੁਲਸ ਨੇ ਅੰਮ੍ਰਿਤਪਾਲ ਮਹਿਰੋਂ ਦੇ ਦੋ ਸਾਥੀਆਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ। ਬਾਅਦ ਵਿਚ ਖਬਰ ਆਈ ਕਿ ਅੰਮ੍ਰਿਤਪਾਲ ਮਹਿਰੋਂ ਦੇਸ਼ ਛੱਡ ਦੁਬਈ ਭੱਜ ਗਿਆ। ਇਸ ਮਗਰੋਂ ਹੁਣ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦੀ ਇਤਰਾਜ਼ਯੋਗ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਵਾਇਰਲ ਵੀਡੀਓ ਦੀ ਜਗਬਾਣੀ ਪੁਸ਼ਟੀ ਨਹੀਂ ਕਰਦਾ।

ਹਾਲਾਂਕਿ ਮੌਤ ਪਿੱਛੋਂ ਕਮਲ ਕੌਰ ਦੀਆਂ ਵੀਡਿਓਜ਼ ਕੌਣ ਵਾਇਰਲ ਕਰ ਰਿਹਾ ਹੈ, ਇਹ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਹੋਰ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਸੁਰਲੀਨ ਨੇ ਵਾਇਰਲ ਹੋਈਆਂ ਇਤਰਾਜ਼ਯੋਗ ਵੀਡਿਓਜ਼ ਬਾਰੇ ਦੱਸਿਆ। ਸੁਰਲੀਨ ਨੇ ਦੱਸਿਆ ਕਿ ਵਾਇਰਲ ਵੀਡੀਓ ਵਿਚ ਜਿਸ ਮੁੰਡੇ ਦੀ ਆਵਾਜ਼ ਸੁਣ ਰਹੀ ਹੈ ਉਹ ਸ਼ਾਇਦ ਕਮਲ ਕੌਰ ਦਾ ਬੁਆਏਫ੍ਰੈਂਡ ਹੈ।

ਦੱਸ ਦਈਏ ਕਿ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਦੇ ਕਤਲ ਮਾਮਲੇ 'ਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਰਿਪੋਰਟ 'ਚ ਇਹ ਸਾਫ਼ ਕੀਤਾ ਗਿਆ ਹੈ ਕਿ ਉਸ ਦੀ ਮੌਤ ਗਲਾ ਘੁੱਟਣ ਕਰਕੇ ਹੋਈ ਹੈ। ਹਾਲਾਂਕਿ ਮ੍ਰਿਤਕਾ ਦੇ ਸਰੀਰ 'ਤੇ ਕੁੱਝ ਸ਼ੱਕੀ ਨਿਸ਼ਾਨ ਮਿਲਣ ਦੇ ਬਾਵਜੂਦ ਯੌਨ ਉਤਪੀੜਨ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਸ ਦਾ ਕਹਿਣਾ ਹੈ ਕਿ ਸਵੈਬ ਅਤੇ ਬਿਸਰਾ ਦੇ ਫਾਰੈਂਸਿਕ ਨਤੀਜੇ ਆਉਣ 'ਤੇ ਹੀ ਇਸ ਸਬੰਧ 'ਚ ਅਖ਼ੀਰਲਾ ਨਤੀਜਾ ਕੱਢਿਆ ਜਾ ਸਕੇਗਾ।

ਕਮਲ ਕੌਰ ਦਾ ਪੋਸਟਮਾਰਟਮ 12 ਜੂਨ ਨੂੰ ਸਿਵਲ ਹਸਪਤਾਲ ਬਠਿੰਡਾ 'ਚ 3 ਸਰਕਾਰੀ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ ਸੀ। ਮੁੱਢਲੀ ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ। ਰਿਪੋਰਟ 'ਚ ਦਰਜ ਹੈ ਕਿ ਮ੍ਰਿਤਕਾ ਦੇ ਪੱਟ ਅਤੇ ਨਿੱਜੀ ਅੰਗਾਂ ਨੇੜੇ ਕੁੱਝ ਸ਼ੱਕੀ ਨਿਸ਼ਾਨ ਮਿਲੇ ਹਨ ਪਰ ਇਹ ਸਾਫ਼ ਨਹੀਂ ਹੋਇਆ ਕਿ ਇਹ ਨਿਸ਼ਾਨ ਯੌਨ ਉਤਪੀੜਨ ਦੇ ਹਨ ਜਾਂ ਕਿਸੇ ਹੋਰ ਕਾਰਨ ਕਰਕੇ ਬਣੇ ਹਨ।

ਇਸ ਸਨਸਨੀਖੇਜ਼ ਕਤਲਕਾਂਡ 'ਚ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀ ਨਾਮਜ਼ਦ ਹਨ। ਪੁਲਸ ਟੀਮਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਜਦੋਂ ਫਾਰੈਂਸਿਕ ਰਿਪੋਰਟ ਆਵੇਗੀ ਤਾਂ ਜਾਂਚ ਦੀ ਦਿਸ਼ਾ ਹੋਰ ਸਾਫ਼ ਹੋ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Sandeep Kumar

Content Editor

Related News