‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼

Thursday, Oct 29, 2026 - 02:14 PM (IST)

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼

ਅੰਮ੍ਰਿਤਸਰ(ਦਲਜੀਤ)- ਅੰਮ੍ਰਿਤਸਰ ਦੇ ਲੱਡੂ ਕਰਾਰਿਆਂ ਦਾ ਚਸਕਾ ਲੈਣ ਵਾਲਿਆਂ ਲਈ ਸਿਹਤ ਵਿਭਾਗ ਦੀ ਜਾਂਚ ਨੇ ਚਿੰਤਾ ਪੈਦਾ ਕਰ ਦਿੱਤੀ ਹੈ। ਸ਼ਹਿਰ ’ਚ ਲੱਡੂ ਕਰਾਰੇ ਬਣਾਉਣ ਵਾਲੀਆਂ ਦੋ ਥਾਵਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਜਦੋਂ ਛਾਪੇਮਾਰੀ ਕਰ ਕੇ ਹਾਲਾਤ ਦੇਖੇ ਤਾਂ ਸਫ਼ਾਈ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਲੱਡੂ ਕਰਾਰੇ ਤਿਆਰ ਕਰਨ ਵਾਲੀ ਥਾਂ ’ਤੇ ਮੱਛਰਾਂ ਤੇ ਮੱਖੀਆਂ ਦੀ ਭਰਮਾਰ, ਤਲਾਈ ਵਾਲੀ ਥਾਂ ਦੇ ਉੱਪਰ ਜਾਲੇ ਅਤੇ ਨੇੜੇ ਵਗਦਾ ਗੰਦਾ ਸੀਵਰੇਜ ਦਾ ਪਾਣੀ ਮਿਲਿਆ।

ਇਹ ਵੀ ਪੜ੍ਹੋ-ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ

ਕਾਮੇ ਵੀ ਢੁਕਵੇਂ ਸਫ਼ਾਈ ਪ੍ਰਬੰਧਾਂ ਤੋਂ ਬਿਨਾਂ ਖਾਣ-ਪੀਣ ਵਾਲੀਆਂ ਵਸਤੂਆਂ ਤਿਆਰ ਕਰਦੇ ਪਾਏ ਗਏ। ਇੰਨਾ ਹੀ ਨਹੀਂ, ਦੋਵੇਂ ਇਕਾਈਆਂ ਕੋਲ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਵੀ ਨਹੀਂ ਸੀ। ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਸਿਵਲ ਸਰਜਨ ਡਾ. ਭਾਰਤੀ ਧਵਨ ਦੇ ਹੁਕਮਾਂ ਤਹਿਤ ਫੂਡ ਸੇਫਟੀ ਟੀਮ ਵਲੋਂ ਦੋ ਲੱਡੂ ਕਰਾਰੇ ਬਣਾਉਣ ਵਾਲੀਆਂ ਇਕਾਈਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਲੱਡੂ ਕਰਾਰੇ, ਖਾਣ ਵਾਲੇ ਤੇਲ ਅਤੇ ਸਾਸ ਮਿਸ਼ਰਣ ਦੇ 5 ਲਾਗੂ ਨਮੂਨੇ ਲਏ ਗਏ ਹਨ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਸਿਮਰਨਜੀਤ ਸਿੰਘ ਨਾਲ ਸਨ।

ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ, 2 ਮੁਲਾਜ਼ਮ ਲਹੂ-ਲੁਹਾਣ

ਡਾ. ਰਟੌਲ ਨੇ ਦੱਸਿਆ ਕਿ ਜਾਂਚ ਦੌਰਾਨ ਕਾਮਿਆਂ ਦੀ ਨਿੱਜੀ ਸਫ਼ਾਈ ਦੇ ਪ੍ਰਬੰਧ ਵੀ ਤਸੱਲੀਬਖ਼ਸ਼ ਨਹੀਂ ਮਿਲੇ। ਕਾਮੇ ਬਿਨਾਂ ਢੁੱਕਵੇਂ ਸਫ਼ਾਈ ਪ੍ਰਬੰਧਾਂ ਦੇ ਲੱਡੂ ਕਰਾਰੇ ਤਿਆਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਖਾਣ-ਪੀਣ ਵਾਲੀਆਂ ਵਸਤੂਆਂ ਤਿਆਰ ਕਰਨ ਵਾਲੇ ਕਾਮਿਆਂ ਦੀ ਸਿਹਤ ਜਾਂਚ ਕਰਵਾਉਣਾ ਅਤੇ ਸਫ਼ਾਈ ਨਿਯਮਾਂ ਦੀ ਪਾਲਣਾ ਕਰਵਾਉਣਾ ਲਾਜ਼ਮੀ ਹੈ, ਪਰ ਜਾਂਚ ਦੌਰਾਨ ਕਾਮਿਆਂ ਦੇ ਮੈਡੀਕਲ ਕਰਵਾਏ ਜਾਣ ਸਬੰਧੀ ਲੋੜੀਂਦਾ ਰਿਕਾਰਡ ਉਪਲੱਬਧ ਨਹੀਂ ਸੀ।

ਜਿੱਥੇ ਲੱਡੂ ਤਲੇ, ਉੱਥੇ ਹੀ ਮੱਛਰ-ਮੱਖੀਆਂ ਅਤੇ ਛੱਤ ’ਤੇ ਲਟਕਦੇ ਜਾਲੇ

ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਥਾਵਾਂ ’ਤੇ ਸਫ਼ਾਈ ਦੀ ਹਾਲਤ ਬੇਹੱਦ ਮਾੜੀ ਪਾਈ ਗਈ। ਲੱਡੂ ਕਰਾਰੇ ਬਣਾਉਣ ਵਾਲੇ ਸਥਾਨ ’ਤੇ ਮੱਛਰ ਅਤੇ ਮੱਖੀਆਂ ਮੌਜੂਦ ਸਨ, ਜਦਕਿ ਤਲਾਈ ਵਾਲੀ ਥਾਂ ਦੇ ਉੱਪਰ ਜਾਲੇ ਲੱਗੇ ਹੋਏ ਸਨ। ਅਜਿਹੇ ਮਾਹੌਲ ’ਚ ਖਾਣ-ਪੀਣ ਵਾਲੀਆਂ ਵਸਤੂਆਂ ਤਿਆਰ ਕਰਨਾ ਸਿਹਤ ਦੇ ਨਜ਼ਰੀਏ ਤੋਂ ਗੰਭੀਰ ਲਾਪ੍ਰਵਾਹੀ ਹੈ।

ਇਹ ਵੀ ਪੜ੍ਹੋ-ਪੰਜਾਬ; 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਬਿਨਾਂ ਲਾਇਸੈਂਸ ਚੱਲ ਰਹੀਆਂ ਸਨ ਫੈਕਟਰੀਆਂ, ਚਲਾਨ ਕੱਟੇ

ਜਾਂਚ ਦੌਰਾਨ ਦੋਵੇਂ ਲੱਡੂ ਕਰਾਰੇ ਨਿਰਮਾਤਾਵਾਂ ਕੋਲ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨਾ ਹੋਣ ’ਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਅਣਸਫ਼ਾਈ ਵਾਲੇ ਹਾਲਾਤ ਮਿਲਣ ’ਤੇ ਦੋਵਾਂ ਵਿਰੁੱਧ ਚਲਾਨ ਵੀ ਜਾਰੀ ਕੀਤੇ ਗਏ ਹਨ।

ਲੱਡੂ ਕਰਾਰੇ, ਤੇਲ ਅਤੇ ਸਾਸ ਦੇ 5 ਨਮੂਨੇ ਜਾਂਚ ਲਈ ਭੇਜੇ

ਡਾ. ਰਟੌਲ ਨੇ ਦੱਸਿਆ ਕਿ ਟੀਮ ਵਲੋਂ ਲੱਡੂ ਕਰਾਰੇ, ਖਾਣ ਵਾਲੇ ਤੇਲ ਅਤੇ ਸਾਸ ਮਿਸ਼ਰਣ ਦੇ 5 ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਭਾਰਤੀ ਧਵਨ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News