ਬਰਸਾਤ ਨਾਲ ਸਰਹੱਦੀ ਖੇਤਰ ''ਚ ਸੈਂਕੜੇ ਏਕੜ ਫਸਲ ਤਬਾਹ ਹੋਣ ਕੰਢੇ

Friday, Feb 22, 2019 - 12:02 PM (IST)

ਬਰਸਾਤ ਨਾਲ ਸਰਹੱਦੀ ਖੇਤਰ ''ਚ ਸੈਂਕੜੇ ਏਕੜ ਫਸਲ ਤਬਾਹ ਹੋਣ ਕੰਢੇ

ਬਹਿਰਾਮਪੁਰ (ਗੋਰਾਇਆ) : ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਜਿਥੇ ਇਸ ਵਾਰੀ ਕਿਸਾਨਾਂ 'ਤੇ ਕਰਜ਼ੇ ਦੀ ਪੰਡ ਹੋ ਚੜ੍ਹ ਗਈ ਹੈ, ਉਥੇ ਨਾਲ ਹੀ ਇਸ ਵਾਰੀ ਮੁੜ ਕਿਸਾਨ ਨੂੰ ਕਰਜ਼ੇ ਦੇ ਬੋਝ ਹੇਠ ਆਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਜੇਕਰ ਸਰਹੱਦੀ ਖੇਤਰ ਦੇ ਪਿੰਡ ਝਬਕਰਾ, ਮਰਾੜਾ, ਉਗਰਾਂ, ਕੋਹਲੀਆਂ, ਬਾਲਾਪਿੰਡੀ, ਈਸੇਪੁਰ, ਸ਼ੇਖਾ, ਮਗਰਮੂੰਦੀਆਂ, ਭਾਗੋਕਾਵਾਂ ਧੂਤ, ਆਦਿ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫਸਲ ਲਗਭਗ ਸਾਰੀ ਭਾਰੀ ਬਰਸਾਤ ਕਾਰਨ ਤਬਾਹ ਹੋ ਗਈ ਹੈ। ਇਸ ਸਬੰਧੀ ਇਲਾਕੇ ਦੇ ਕਿਸਾਨ ਦਲਮੇਜ ਸਿੰਘ ਗੋਗਾ, ਸ਼ਰਤ ਕੁਮਾਰ ਸ਼ੰਮੀ, ਗੁਰਸ਼ਰਨ ਸਿੰਘ ਸੋਨੂੰ, ਸਰੂਪ ਸਿੰਘ, ਠਾਕੁਰ ਪੰਜਾਬ ਸਿੰਘ ਆਦਿ ਨੇ ਕਿਹਾ ਇਸ ਵਾਰੀ ਕਣਕ ਦੀ ਫਸਲ ਕੁਝ ਹੱਦ ਤੱਕ ਠੀਕ ਸੀ। ਕਿਸਾਨਾਂ ਨੂੰ ਆਸ ਸੀ ਕਿ ਇਸ ਵਾਰੀ ਕਣਕ ਦੀ ਫਸਲ ਚੰਗੀ ਹੋਣ ਕਾਰਨ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਕੁਝ ਹੱਦ ਤੱਕ ਰਾਹਤ ਮਿਲੇਗੀ ਪਰ ਕੁਦਰਤ ਨੂੰ ਇਹ ਨਾ-ਮਨਜ਼ੂਰ ਹੋਣ ਕਾਰਨ ਕਿਸਾਨਾਂ ਪ੍ਰਤੀ ਏਕੜ 10-15 ਹਜ਼ਾਰ ਰੁਪਏ ਖਰਚਾ ਕੀਤਾ ਹੋਇਆ ਸੀ ਜੋ ਕਿ ਸਾਰੇ ਦਾ ਸਾਰਾ ਮਿੱਟੀ ਹੋ ਗਿਆ, ਜਿਸ ਕਾਰਨ ਕਿਸਾਨ ਨੂੰ ਹੋ ਕਰਜ਼ੇ ਦੀ ਮਾਰ ਹੇਠਾਂ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਰਕਾਰ ਤੋਂ 30 ਹਜ਼ਾਰ ਦੇ ਹਿਸਾਬ ਨਾਲ ਕੀਤੀ ਮੁਆਵਜ਼ੇ ਦੀ ਮੰਗ
ਇਸ ਸਬੰਧੀ ਕਿਰਤੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਥੰਮਣ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀ ਤਬਾਹ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਕੋਲੋਂ ਇਸ ਸੰਬੰਧੀ ਮੰਗ ਕਰਦੇ ਹਾਂ ਕਿ ਜਲਦ  ਕਿਸਾਨਾਂ ਦਾ ਬਣਦਾ ਮੁਆਵਜ਼ਾ ਮੁਹੱਈਆ ਕਰਵਾਇਆ, ਜੇਕਰ ਸਰਕਾਰ ਨੇ ਇਹ ਮੁਸ਼ਕਿਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


author

Baljeet Kaur

Content Editor

Related News