ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ''ਚ ਪੁਲਸ ਅਧਿਕਾਰੀਆਂ ਨੂੰ ਹਾਈਕੋਰਟ ਦਾ ਵੱਡਾ ਝਟਕਾ

Tuesday, Feb 25, 2020 - 06:29 PM (IST)

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ''ਚ ਪੁਲਸ ਅਧਿਕਾਰੀਆਂ ਨੂੰ ਹਾਈਕੋਰਟ ਦਾ ਵੱਡਾ ਝਟਕਾ

ਚੰਡੀਗੜ੍ਹ : ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਹੋਰ ਪੁਲਸ ਅਫਸਰਾਂ ਨੂੰ ਬਹਿਬਲ ਕਲਾਂ ਕੇਸ ਵਿਚ ਹਾਈਕੋਰਟ ਨੇ ਵੱਡਾ ਝਟਕਾ ਦਿੰਦਿਆਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਰੁੱਧ ਦਾਖਲ ਅਪੀਲ ਮੰਗਲਵਾਰ ਨੂੰ ਖਾਰਜ ਕਰ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਦੋ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਸੀ. ਬੀ. ਆਈ. ਦੀ ਐੱਸ. ਐੱਲ. ਪੀ. ਖਾਰਜ ਕੀਤੀ ਸੀ ਤੇ ਅੱਜ ਹਾਈਕੋਰਟ ਨੇ ਪੁਲਸ ਅਫਸਰਾਂ ਦੀ ਅਪੀਲ ਖਾਰਜ ਕਰ ਦਿੱਤੀ ਹੈ। 

ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਇਹ ਦਲੀਲ ਦਿੱਤੀ ਕਿ ਇਸ ਮਾਮਲੇ ਵਿਚ ਇਕਹਿਰੀ ਬੈਂਚ ਦੇ ਹੁਕਮ ਨੂੰ ਸਿੱਧਾ ਸੁਪਰੀਮ ਕੋਰਟ ਵਿਚ ਹੀ ਕੀਤਾ ਜਾ ਸਕਦਾ ਹੈ ਅਤੇ ਹਾਈਕੋਰਟ ਦੀ ਡਬਲਿਊ ਬੈਂਚ ਵਿਚ ਮਾਮਲਾ ਸੁਣਵਾਈ ਯੋਗ ਹੀ ਨਹੀਂ ਹੈ, ਨੂੰ ਮਾਨਤਾ ਦਿੰਦਿਆਂ ਅਪੀਲ ਖਾਰਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੁਹਾਲੀ ਦੀ ਸੀ. ਬੀ. ਆਈ. ਕੋਰਟ ਵਿਚ ਕਲੋਜ਼ਰ ਰਿਪੋਰਟ 'ਤੇ ਸੁਣਵਾਈ ਹੋਣੀ ਹੈ।


author

Gurminder Singh

Content Editor

Related News