ਗੋਰਾਇਆ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰਾਬ ਠੇਕੇ ਦੇ ਕਰਿੰਦਿਆਂ ਨੇ ਪੁਲਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ

10/28/2022 11:54:26 AM

ਗੋਰਾਇਆ (ਮੁਨੀਸ਼)- ਗੋਰਾਇਆ ਦੇ ਬੜਾ ਪਿੰਡ ਰੋਡ ਸਥਿਤ ਇਕ ਸ਼ਰਾਬ ਠੇਕੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਜਦੋਂ ਠੇਕੇ ਦੇ ਕਰਿੰਦੇ ਨੇ ਪੁਲਸ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕੁੱਟਮਾਰ ਕਰ ਦਿੱਤੀ। ਉਕਤ ਘਟਨਾ ਦੀਵਾਲੀ ਦੀ ਰਾਤ ਦੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਠੇਕੇ ਦੇ ਬਾਹਰ ਠੇਕੇ ਦਾ ਕਰਿੰਦਾ ਖੜ੍ਹਾ ਸੀ ਅਤੇ ਪਟਾਕੇ ਚਲਾ ਰਿਹਾ ਸੀ  ਇੰਨੇ ਵਿਚ ਥਾਣਾ ਗੁਰਾਇਆ ਵਿੱਚ ਤੈਨਾਤ ਏ. ਐੱਸ. ਆਈ. ਨਰਿੰਦਰ ਸਿੰਘ ਅਤੇ ਉਸ ਦਾ ਇਕ ਸਾਥੀ ਹੋਮਗਾਰਡ ਮੁਲਾਜ਼ਮ ਲਵਪ੍ਰੀਤ ਆਏ।

ਇਹ ਵੀ ਪੜ੍ਹੋ: ਹੁਣ ਸਮਾਂ ਬਦਲ ਚੁੱਕਾ ਹੈ! ਆਪਣੇ ਪਿਆਰੇ ਡੌਗ ਨਾਲ PM ਨਿਵਾਸ ’ਚ ਰਹਿਣਗੇ ਰਿਸ਼ੀ ਸੁਨਕ

PunjabKesari

ਦੋਹਾਂ ਵੱਲੋਂ ਠੇਕਾ ਬੰਦ ਕਰਨ ਲਈ ਕਿਹਾ ਗਿਆ। ਐਕਸਾਈਜ਼ ਪਾਲਿਸੀ ਮੁਤਾਬਕ ਰਾਤ 12 ਵਜੇ ਤੱਕ ਠੇਕਾ ਖੁੱਲ੍ਹਾ ਰਹਿ ਸਕਦਾ ਹੈ ਪਰ ਪੁਲਸ ਮੁਲਾਜ਼ਮ ਸਵਾ 11 ਵਜੇ ਦੇ ਕਰੀਬ ਠੇਕਾ ਬੰਦ ਕਰਵਾਉਣ ਲਈ ਪਹੁੰਚ ਗਏ। ਠੇਕੇ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਸਮਾਂ 12 ਵਜੇ ਤੱਕਦਾ ਹੈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਅਤੇ ਠੇਕੇ ਦੇ ਕਰਿੰਦਿਆਂ ਵਿਚਾਲੇ ਬਹਿਸਬਾਜ਼ੀ ਹੋ ਗਈ। ਬਹਿਸਬਾਜ਼ੀ ਦੌਰਾਨ ਮੁਲਾਜ਼ਮਾਂ ਨੇ ਠੇਕੇ ਦੇ ਕਰਿੰਦੇ ਨਾਲ ਕੁੱਟਮਾਰ ਕੀਤੀ। ਠੇਕੇ ਦੇ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਪੁਲਸ ਮੁਲਾਜ਼ਮਾਂ ਵੱਲੋਂ ਠੇਕੇ ਦੇ ਮੁਲਾਜ਼ਮ ਨੂੰ ਜਬਰੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਮੋਬਾਇਲ ਵੀ ਖੋਹ ਲਿਆ ਠੇਕੇ ਦੇ ਕਰਿੰਦਿਆਂ ਦਾ ਦੋਸ਼ ਸੀ ਕਿ ਦੋਵੇਂ ਪੁਲਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ, ਜਿਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ, ਜੋ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋਈ ਹੈ। 

PunjabKesari
ਕਾਫ਼ੀ ਹੰਗਾਮਾ ਹੋਣ ਮਗਰੋਂ ਠੇਕੇ ਦਾ ਮਾਲਕ ਵੀ ਮੌਕੇ 'ਤੇ ਪਹੁੰਚਿਆ ਪਰ ਪੁਲਸ ਮੁਲਾਜ਼ਮਾਂ ਨੇ ਠੇਕੇ ਨੂੰ ਅੰਦਰੋਂ ਬੰਦ ਕੀਤਾ ਹੋਇਆ ਸੀ ਜਦੋਂ ਠੇਕਾ ਖੋਲ੍ਹ ਕੇ ਅੰਦਰ ਗਏ ਤਾਂ ਠੇਕੇ ਦੇ ਕਰਿੰਦਿਆਂ ਵੱਲੋਂ ਹੋਮਗਾਰਡ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਜਦਕਿ ਏ. ਐੱਸ. ਆਈ. ਨਾਲ ਧੱਕਾ-ਮੁੱਕੀ ਕਰਦੇ ਉਸ ਨੂੰ ਕੁਰਸੀ 'ਤੇ ਬਿਠਾਇਆ ਜਾ ਰਿਹਾ ਹੈ, ਜੋ ਵੀਡੀਓ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਦੀਵਾਲੀ ਮਗਰੋਂ ਜਲੰਧਰ ਜ਼ਿਲ੍ਹੇ ਦੀ ਆਬੋ ਹਵਾ ਹੋਈ ਖ਼ਰਾਬ, ਸੂਬੇ ਦੇ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਦੂਜੇ ਸਥਾਨ 'ਤੇ ਪੁੱਜਾ

PunjabKesari

ਇਹ ਵੀਡੀਓ ਠੇਕੇ ਦੇ ਬਾਹਰ ਖੜ੍ਹੇ ਆਮ ਲੋਕਾਂ ਵੱਲੋਂ ਆਪਣੇ ਫੋਨ ਵਿੱਚ ਬਣਾਈ ਗਈ ਹੈ ਕਿਉਂਕਿ ਦੀਵਾਲੀ ਵਾਲੀ ਦੇਰ ਰਾਤ ਦਾ ਇਹ ਸਾਰਾ ਮਾਮਲਾ ਸੀ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਗੋਰਾਇਆ ਪੁਲਸ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਕਿਉਂ ਨਹੀਂ ਕੀਤੀ ਗਈ। ਜੇਕਰ ਠੇਕੇ ਦੇ ਕਰਿੰਦਿਆਂ ਦੀ ਗਲਤੀ ਹੈ ਤਾਂ ਉਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜੇਕਰ ਉਨ੍ਹਾਂ ਦੇ ਮੁਲਾਜ਼ਮਾਂ ਦੀ ਗਲਤੀ ਹੈ ਤਾਂ ਉਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਹੋਈ, ਜੋ ਸਵਾਲਾਂ ਦੇ ਘੇਰੇ ਵਿੱਚ ਪੁਲਸ ਨੂੰ ਖੜ੍ਹਾ ਕਰ ਰਹੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਲਸ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਕਾਰਵਾਈ ਕਰਦਾ ਹੈ।  

ਇਹ ਵੀ ਪੜ੍ਹੋ: ਪਹਿਲਾਂ ਔਰਤ ਨਾਲ ਬਣਾਏ ਨਾਜ਼ਾਇਜ਼ ਸੰਬੰਧ, ਫਿਰ ਕਰ ਦਿੱਤੀ ਵੱਡੀ ਵਾਰਦਾਤ, ਦੋਸ਼ੀ ਬਿਹਾਰ ਤੋਂ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News