ਵਿਅਕਤੀ ਦੀ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਦੋਸ਼ ''ਚ ਵਿਅਕਤੀ ਕਾਬੂ
Tuesday, Jul 03, 2018 - 05:24 AM (IST)

ਫਗਵਾੜਾ, (ਹਰਜੋਤ)- ਰਾਵਲਪਿੰਡੀ ਪੁਲਸ ਵੱਲੋਂ 26 ਜੂਨ ਨੂੰ ਪਰਮਿੰਦਰ ਸਿੰਘ ਵਾਸੀ ਸਾਹਨੀ ਨੂੰ ਤੇਜ਼ ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਦੇ ਦੋਸ਼ 'ਚ ਦਰਜ ਕੀਤੇ ਗਏ ਕੇਸ ਧਾਰਾ 307, 326, 324, 341, 148, 149, 120-ਬੀ, ਆਰਮਜ਼ ਐਕਟ ਦੇ ਕੇਸ 'ਚ ਪੁਲਸ ਨੇ ਅੱਜ ਜਸਬੀਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਰਿਹਾਣਾ ਜੱਟਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਤੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ, ਉਸ ਦਾ ਪੁੱਤਰ ਜੋਬਨਬੀਰ ਸਿੰਘ, ਬਲਜਿੰਦਰ ਸਿੰਘ ਐਕਟਿਵਾ 'ਤੇ ਨਹਾ ਕੇ ਵਾਪਸ ਆ ਰਹੇ ਸਨ ਤਾਂ ਕਾਰ ਜਿਸ 'ਚ ਸਵਾਰ 5 ਨੌਜਵਾਨਾਂ ਨੇ ਮੂੰਹ ਬੰਨ੍ਹੇ ਸਨ ਅਤੇ ਇਕ ਮੋਟਰਸਾਈਕਲ ਵੀ ਇਨ੍ਹਾਂ ਨਾਲ ਸ਼ਾਮਿਲ ਸੀ। ਇਨ੍ਹਾਂ ਨੂੰ ਉਕਤ ਵਿਅਕਤੀਆਂ ਨੇ ਰੋਕ ਕੇ ਤੇਜ਼ ਦਾਤਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਜਿਸ ਸਬੰਧ 'ਚ ਪੁਲਸ ਨੇ ਕੇਸ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਕਾਰ ਪਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੱਕ ਸਾਬੂ ਅੱਪਰਾ ਫਿਲੌਰ ਦੀ ਹੈ, ਜਿਸ ਦੀ ਭਾਲ ਜਾਰੀ ਹੈ। ਇਸ ਸਬੰਧੀ ਪੁਲਸ ਨੇ ਇਸੇ ਕੇਸ 'ਚ ਕਾਬੂ ਕੀਤੇ ਇਕ ਹੋਰ ਦੋਸ਼ੀ ਜਸਬੀਰ ਉਰਫ਼ ਜੱਸੀ ਉਰਫ਼ ਛੋਟਾ ਬੁੱਗਾ ਨੂੰ ਪਹਿਲਾ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ।