ਧੀ ਦੇ ਨਾਲ ਜਵਾਈ ਦਾ ਰਹਿੰਦਾ ਸੀ ਝਗੜਾ, ਗੁੱਸੇ ''ਚ ਆਏ ਸਹੁਰੇ ਨੇ ਜਵਾਈ ਦਾ ਕੀਤਾ ਇਹ ਹਾਲ

Friday, Aug 25, 2017 - 12:48 PM (IST)

ਧੀ ਦੇ ਨਾਲ ਜਵਾਈ ਦਾ ਰਹਿੰਦਾ ਸੀ ਝਗੜਾ, ਗੁੱਸੇ ''ਚ ਆਏ ਸਹੁਰੇ ਨੇ ਜਵਾਈ ਦਾ ਕੀਤਾ ਇਹ ਹਾਲ

ਨਿਹਾਲ ਸਿੰਘ ਵਾਲਾ /ਬਿਲਾਸਪੁਰ (ਬਾਵਾ/ਜਗਸੀਰ) — ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਜਵਾਈ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਦਾ ਮਾਮਲੇ 'ਚ ਪੀੜਤ ਦੇ ਸਹੁਰਾ ਪਰਿਵਾਰ ਦੇ 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਸਤਵੀਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਮਾਣੂਕੇ ਨੇ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਆਪਣੇ ਪਿੰਡ 'ਚ ਪੈਸਟੀਸਾਈਡ ਦੀ ਦੁਕਾਨ ਹੈ ਤੇ ਉਹ ਆਪਣੇ ਨਿਜੀ ਕੰਮ ਲਈ ਮੰਡੀ ਨਿਹਾਲ ਸਿੰਘ ਵਾਲਾ ਜਾ ਰਿਹਾ ਸੀ ਕਿ ਇਕ ਸਵਿਫਟ ਗੱਡੀ 'ਚ ਸਵਾਰ ਹਰਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ, ਪਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਨਿਵਾਸੀ ਕੋਠੇ ਗੱਡੀ ਤੋਂ ਬਾਹਰ ਆਏ ਤੇ ਰਿਵਾਲਵਰ ਦੀ ਨੋਕ 'ਤੇ ਉਸ ਨੂੰ ਗੱਡੀ 'ਚ ਬਿਠਾ ਲਿਆ।
ਇਸ ਤੋਂ ਬਾਅਦ ਉਸ ਨੂੰ ਘੋਲਿਆ ਖੁਰਦ ਨਹਿਰ 'ਚ ਧੱਕਾ ਦੇ ਕੇ ਸੁੱਟਣ ਲੱਗੇ ਕਿ ਇੰਨੇ 'ਚ ਹਰਮਨਦੀਪ ਸਿੰਘ ਨੂੰ ਉਸ ਦੀ ਪਤਨੀ ਪਵਨ ਦਾ ਫੋਨ ਆਇਆ, ਜਿਸ 'ਤੇ ਉਹ ਉਸ ਨੂੰ ਸਹੁਰੇ ਘਰ ਪਿੰਡ ਕਾਲੇਕੇ ਲੈ ਗਏ ਤੇ ਉਥੇ ਉਸ ਨਾਲ ਕੁੱਟਮਾਰ ਕੀਤੀ। ਉਸ ਦੇ ਅਗਵਾ ਹੋਣ ਦਾ ਪਤਾ ਚਲਣ 'ਤੇ ਉਸ ਦੇ ਚਾਚੇ ਦਾ ਪੁੱਤਰ ਜਸਪ੍ਰੀਤ ਸਿੰਘ, ਬਲਰਾਜ ਸਿੰਘ ਨਿਵਾਸੀ ਮਾਣੂਕੇ ਪਿੰਡ ਕਾਲੇਕੇ ਪਹੁੰਚੇ, ਜਿਸ ਤੋਂ ਬਾਅਦ ਪਿੰਡਵਾਸੀ ਵੀ ਇੱਕਠੇ ਹੋ ਗਏ, ਜਿਨ੍ਹਾਂ ਨੇ ਉਸ ਨੂੰ ਛੁਡਵਾ ਕੇ ਹਸਪਤਾਲ ਨਿਹਾਲ ਸਿੰਘ ਵਾਲਾ 'ਚ ਦਾਖਲ ਕਰਵਾਇਆ।
ਪਤਨੀ ਦੇ ਨਾਲ ਹੈ ਝਗੜਾ
ਸਤਵੀਰ ਸਿੰਘ ਨੇ ਕਾਹ ਕਿ ਰੰਜਿਸ਼ ਇਹ ਹੈ ਕਿ ਉਸ ਦੀ ਪਤਨੀ ਦਾ ਉਸ ਨਾਲ ਝਗੜਾ ਚਲ ਰਿਹਾ ਹੈ, ਜਿਸ ਕਾਰਨ ਉਕਤ ਵਿਅਕਤੀਆਂ ਨੇ ਉਸ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ। ਪੁਲਸ ਨੇ ਪੀੜਤ ਸਤਵੀਰ ਸਿੰਘ ਦੀ ਸ਼ਿਕਾਇਤ 'ਤੇ ਉਕਤ ਚਾਰਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਤਲਾਸ਼ ਲਈ ਛੇਪੇਮਾਰੀ ਜਾਰੀ ਹੈ।


Related News