ਅਪਸ਼ਬਦ ਬੋਲਣ ਤੋਂ ਰੋਕਣ ''ਤੇ ਵਿਅਕਤੀ ਦੀ ਕੁੱਟ-ਮਾਰ

Thursday, Apr 05, 2018 - 10:08 AM (IST)

ਅਪਸ਼ਬਦ ਬੋਲਣ ਤੋਂ ਰੋਕਣ ''ਤੇ ਵਿਅਕਤੀ ਦੀ ਕੁੱਟ-ਮਾਰ

ਸੰਗਤ ਮੰਡੀ (ਮਨਜੀਤ)-ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਝੁੰਬਾ ਵਿਖੇ ਬੀਤੇ ਦਿਨੀਂ ਪਿੰਡ ਦੇ ਇਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਨੂੰ ਅਪਸ਼ਬਦ ਬੋਲਣ ਤੋਂ ਰੋਕਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਉਕਤ ਵਿਅਕਤੀ ਵੱਲੋਂ ਉਸ ਦੀ ਕੁੱਟ-ਮਾਰ ਕਰ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਹੌਲਦਾਰ ਦੇਸਰਾਜ ਨੇ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਪਿੰਡ ਦੇ ਹੀ ਇਕ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਬੀਤੇ ਦਿਨ ਉਸ ਸਮੇਂ ਅਪਸ਼ਬਦ ਬੋਲ ਰਿਹਾ ਸੀ ਜਦ ਪਿੰਡ ਦੀਆਂ ਲੜਕੀਆਂ ਉਸ ਕੋਲੋ ਗੁਜ਼ਰ ਰਹੀਆਂ ਸਨ, ਜਦ ਉਸ ਨੇ ਉਕਤ ਵਿਅਕਤੀ ਨੂੰ ਅਪਸ਼ਬਦ ਕਹਿਣ ਤੋਂ ਰੋਕਿਆ ਤਾਂ ਉਸ ਨੇ ਉਕਤ ਦੀ ਕੁੱਟ-ਮਾਰ ਕਰ ਦਿੱਤੀ। ਪੁਲਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News