ਨੌਜਵਾਨ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ
Sunday, Oct 20, 2024 - 11:00 AM (IST)
ਪਟਿਆਲਾ (ਬਲਜਿੰਦਰ) : ਪਿੰਡ ਕਰਤਾਰਪੁਰ ਮੈਣ ਰੋਡ ਜ਼ਿਲ੍ਹਾ ਪਟਿਆਲਾ ਚੌਂਕੀ ਡਕਾਲਾ ਥਾਣਾ ਪਸਿਆਣਾ ਦੇ ਰਹਿਣ ਵਾਲੇ ਰਾਕੇਸ਼ ਚੌਹਾਨ ਪੁੱਤਰ ਨਕੇਸ਼ਦ ਚੌਹਾਨ ਉਮਰ 21 ਨੇ ਦੋਸ਼ ਲਗਾਇਆ ਕਿ ਪਿੰਡ ਦੇ ਹੀ 2 ਨੌਜਵਾਨਾ ਨੇ ਉਸ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕੀਤੀ ਅਤੇ ਅੱਧਮਰੀ ਹਾਲਤ ਵਿਚ ਛੱਡ ਕੇ ਫ਼ਰਾਰ ਹੋ ਗਏ। ਜ਼ਖਮੀ ਹਾਲਤ ਵਿਚ ਰਾਕੇਸ਼ ਚੌਹਾਨ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਰਾਕੇਸ਼ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਾਕੇਸ਼ ਨੂੰ ਪਿੰਡ ਦੇ ਹੀ 2 ਨੌਜਵਾਨ ਅਗਵਾ ਕਰਕੇ ਬੀੜ ਖੇੜੀ ਗੁਜਰਾਂ ਵਿਚ ਲੈ ਗਏ ਅਤੇ ਉਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਅੱਧਮਰੀ ਹਾਲਤ ਵਿਚ ਛੱਡ ਕੇ ਫ਼ਰਾਰ ਹੋ ਗਏ। ਦੂਜੇ ਪਾਸੇ ਉਹ ਰਾਕੇਸ਼ ਦੀ ਭਾਲ ਵਿਚ ਗਏ ਤਾਂ ਉਨ੍ਹਾਂ ਨੂੰ ਰਾਕੇਸ਼ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ ਤਾਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਪਰਿਵਾਰ ਨੇ ਇਸ ਦੀ ਸਿਕਾਇਤ ਪੁਲਸ ਦੇ ਕੋਲ ਕਰ ਦਿੱਤੀ ਹੈ ਅਤੇ ਪੁਲਸ ਨੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।