ਬਿਆਸ-ਰੁਦਰਪੁਰ ਵਿਚਾਲੇ ਚੱਲੇਗੀ ਸਪੈਸ਼ਲ ਟਰੇਨ

11/01/2019 6:32:24 PM

ਫਿਰੋਜ਼ਪੁਰ,(ਮਲਹੋਤਰਾ): ਰੇਲ ਵਿਭਾਗ ਵੱਲੋਂ ਤਿਓਹਾਰਾਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਗੱਡੀਆਂ 'ਚ ਭੀੜ ਘੱਟ ਕਰਨ ਲਈ ਬਿਆਸ ਤੇ ਰੁਦਰਪੁਰ ਵਿਚਾਲੇ ਵਿਸ਼ੇਸ਼ ਅਨਰਿਜ਼ਵਰਡ ਰੇਲਗੱਡੀਆਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਉੱਤਰ ਰੇਲਵੇ ਵੱਲੋਂ ਉਕਤ ਦੋਹਾਂ ਸਟੇਸ਼ਨਾਂ ਦੇ ਵਿਚਾਲੇ ਦੋ ਅਨਰਿਜ਼ਰਵਡ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ 'ਚ ਗੱਡੀ ਸੰਖਿਆ 04664 ਬਿਆਸ ਤੋਂ 8 ਨਵੰਬਰ ਨੂੰ ਸ਼ਾਮ 7.30 ਵਜੇ ਰਵਾਨਾ ਹੋਵੇਗੀ ਤੇ ਜਲੰਧਰ ਸ਼ਹਿਰ, ਫਗਵਾੜਾ, ਲੁਧਿਆਣਾ, ਰਾਜਪੁਰਾ, ਅੰਬਾਲਾ ਛਾਉਣੀ, ਸਹਾਰਨਪੁਰ,
ਮੁਰਾਦਾਬਾਦ ਤੇ ਰਾਮਪੁਰ ਸਟੇਸ਼ਨਾਂ ਤੋਂ ਹੁੰਦੇ ਹੋਏ 9 ਨਵੰਬਰ ਨੂੰ ਸਵੇਰੇ 7.30 ਵਜੇ ਰੁਦਰਪੁਰ ਪਹੁੰਚੇਗੀ। ਗੱਡੀ ਸੰਖਿਆ 04663 ਰੁਦਰਪੁਰ ਤੋਂ 13 ਨਵੰਬਰ ਨੂੰ ਰਾਤ 8 ਵਜੇ ਚੱਲ ਕੇ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ 14 ਨਵੰਬਰ ਨੂੰ ਸਵੇਰੇ 8.45 ਵਜੇ ਬਿਆਸ ਪੁੱਜੇਗੀ।


Related News