ਬੇਅੰਤ ਸਿੰਘ ਕਤਲ ਮਾਮਲੇ ਦੇ ਮੁੱਖ ਗਵਾਹ ਦੀ ਸੁਰੱਖਿਆ ਫਿਰ ਲਈ ਵਾਪਸ

2/26/2021 10:04:23 AM

ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਮੁੱਖ ਗਵਾਹ ਬਲਵਿੰਦਰ ਸਿੰਘ ਉਰਫ਼ ਬਿੱਟੂ ਨੂੰ ਪੰਜਾਬ ਪੁਲਸ ਤੋਂ ਮਿਲੀ ਸੁਰੱਖਿਆ ਨੂੰ ਬਿਨਾਂ ਕੋਈ ਕਾਰਨ ਦੱਸੇ ਵਾਪਸ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਫਰਵਰੀ ਮਹੀਨੇ ਹੀ ਪੈਣ ਲੱਗੀ ਇੰਨੀ 'ਗਰਮੀ', ਟੁੱਟਿਆ ਪਿਛਲੇ 57 ਸਾਲਾਂ ਦਾ ਰਿਕਾਰਡ

ਬਿੱਟੂ ਵੱਲੋਂ ਉਨ੍ਹਾਂ ਦੇ ਵਕੀਲ ਰੰਜਨ ਲਖਨਪਾਲ ਨੇ ਅਰਜ਼ੀ ਲਾ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਗਈ ਹੈ ਕਿ ਬਿੱਟੂ ਨੂੰ ਮਿਲੀ ਸੁਰੱਖਿਆ ਮੁੜ ਦਿੱਤੀ ਜਾਵੇ, ਕਿਉਂਕਿ ਉਸ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ।

ਇਹ ਵੀ ਪੜ੍ਹੋ : ਕ੍ਰਿਕਟਰ 'ਯੁਵਰਾਜ' ਨੂੰ ਹਾਈਕੋਰਟ ਤੋਂ ਰਾਹਤ, ਇਸ ਮਾਮਲੇ 'ਚ ਕਾਰਵਾਈ 'ਤੇ ਲੱਗੀ ਰੋਕ

ਹਾਈਕੋਰਟ ਨੇ ਮਾਮਲੇ 'ਚ ਸੁਣਵਾਈ ਦੌਰਾਨ ਬਚਾਅ ਧਿਰ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਤੋਂ ਬਾਅਦ ਸੁਣਵਾਈ 15 ਮਾਰਚ ਤੱਕ ਟਾਲ ਦਿੱਤੀ ਹੈ। ਅਦਾਲਤ ਨੇ ਸੁਰੱਖਿਆ ਬਹਾਲੀ ਨੂੰ ਲੈ ਕੇ ਕੋਈ ਹਦਾਇਤਾਂ ਨਹੀਂ ਦਿੱਤੀਆਂ ਹਨ।
ਨੋਟ : ਬੇਅਤ ਸਿੰਘ ਕਤਲ ਮਾਮਲੇ ਦੇ ਮੁੱਖ ਗਵਾਹ ਨੂੰ ਮਿਲੀ ਸੁਰੱਖਿਆ ਵਾਪਸ ਲਏ ਜਾਣ ਬਾਰੇ ਦਿਓ ਰਾਏ
 


Babita

Content Editor Babita