ਬਾਥਰੂਮ ਰਗਸ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, SGPC ਕਰੇਗੀ ਕਾਰਵਾਈ

Wednesday, Dec 19, 2018 - 02:56 PM (IST)

ਬਾਥਰੂਮ ਰਗਸ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, SGPC ਕਰੇਗੀ ਕਾਰਵਾਈ

ਤਲਵੰਡੀ ਸਾਬੋ (ਮਨੀਸ਼ ਗਰਗ)—ਐਮਾਜ਼ਨ 'ਤੇ ਵਿੱਕ ਰਹੇ ਬਾਥਰੂਮ ਰਗਸ ਨੂੰ ਲੈ ਕੇ ਸਿੱਖਾਂ ਵਿਚ ਰੋਹ ਦੀ ਲਹਿਰ ਹੈ, ਕਿਉਂਕਿ ਇਸ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਬਣੀ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ ਟੁਆਇਲਟ ਸੀਟ 'ਤੇ ਉਸ ਦੇ ਹੇਠਾਂ ਰੱਖੇ ਫੂਟ ਮੈਟ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ। ਇਸ ਦੇ ਖਿਲਾਫ ਐੱਸ. ਜੀ. ਪੀ. ਸੀ. ਨੇ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੈਟ ਨੂੰ ਬਣਾਉਣ ਤੇ ਵੇਚਣ ਵਾਲੀ ਕੰਪਨੀ 'ਤੇ ਕਾਰਵਾਈ ਕੀਤੀ ਜਾਵੇਗੀ। 

 

PunjabKesari

ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਪਨੀ ਖਿਲਾਫ ਸ਼ਿਕਾਇਤ ਕੀਤੀ ਹੈ। ਇੰਨਾਂ ਹੀ ਨਹੀਂ ਐਮਾਜ਼ਨ 'ਤੇ ਇਸ ਤਰ੍ਹਾਂ ਡੌਰ ਮੈਟ ਤੇ ਕਲੀਨ ਵੀ ਵਿਕ ਰਹੇ ਹਨ। ਜਿਨ੍ਹਾਂ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ। ਅਜਿਹੇ ਮੈਟ ਤੇ ਬਾਥਰੂਮ ਰਗਸ ਐਮਾਜ਼ਨ ਇੰਡੀਆ ਤੇ ਐਮਾਜ਼ਨ ਕੈਨੇਡਾ ਦੀਆਂ ਸਾਈਟਸ 'ਤੇ ਮੁਹੱਈਆ ਹਨ। ਸਿਰਸਾ ਨੇ ਕਿਹਾ ਕਿ ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ ਤੇ ਕੰਪਨੀ ਇਸ ਲਈ ਮੁਆਫੀ ਮੰਗੇ.। ਉਨ੍ਹਾਂ ਕੈਨੇਡਾ ਦੇ ਸਿੱਖਾਂ ਤੇ ਐੱਮ. ਪੀਜ਼ ਨੂੰ ਵੀ ਇਸ ਖਿਲਾਫ ਖੜ੍ਹੇ ਹੋਣ ਲਈ ਕਿਹਾ ਹੈ।

 

PunjabKesari


author

Shyna

Content Editor

Related News