ਬਠਿੰਡਾ ਦੀ ਸਰਹਿੰਦ ਨਹਿਰ 'ਚ ਡੁੱਬੇ 3 ਨੌਜਵਾਨ

Sunday, Jul 15, 2018 - 05:45 PM (IST)

ਬਠਿੰਡਾ ਦੀ ਸਰਹਿੰਦ ਨਹਿਰ 'ਚ ਡੁੱਬੇ 3 ਨੌਜਵਾਨ

ਬਠਿੰਡਾ(ਅਮਿਤ ਸ਼ਰਮਾ, ਪਰਮਿੰਦਰ)— ਬਠਿੰਡਾ ਦੇ ਪਿੰਡ ਗੋਬਿੰਦਪੁਰਾ ਨੇੜੇ ਸਰਹਿੰਦ ਨਹਿਰ 'ਚ 3 ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 4 ਨੌਜਵਾਨ ਨਹਿਰ ਵਿਚ ਨਹਾਉਣ ਲਈ ਗਏ ਸਨ, ਜਿੱਥੇ ਨਹਿਰ ਡੂੰਘੀ ਹੋਣ ਕਰਕੇ ਤਿੰਨ ਨੌਜਵਾਨ ਨਹਿਰ 'ਚ ਡੁੱਬ ਗਏ ਅਤੇ ਇਕ ਬਚ ਗਿਆ। ਮੌਕੇ 'ਤੇ ਸੂਚਨਾ ਮਿਲਣ 'ਤੇ ਪਿੰਡ ਵਾਸੀਆਂ ਸਮੇਤ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਤਿਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। 


Related News